ਐੱਨ.ਆਰ.ਆਈ. ਸਭਾ ਚੋਣ; ਕਿਰਪਾਲ ਸਹੋਤਾ ਦੇ ਹੱਕ ‘ਚ ਬੈਠੇ ਸਭਾ ਦੇ ਸਾਬਕਾ ਪ੍ਰਧਾਨ ਪ੍ਰੀਤਮ ਸਿੰਘ ਨਾਰੰਗਪੁਰ

752
Share

ਜਲੰਧਰ, 6 ਮਾਰਚ (ਪੰਜਾਬ ਮੇਲ)- ਐੱਨ.ਆਰ.ਆਈ. ਸਭਾ ਪੰਜਾਬ ਦੇ ਸਾਬਕਾ ਪ੍ਰਧਾਨ ਸ. ਪ੍ਰੀਤਮ ਸਿੰਘ ਨਾਰੰਗਪੁਰ ਕਿਰਪਾਲ ਸਿੰਘ ਸਹੋਤਾ ਦੇ ਹੱਕ ਵਿੱਚ ਬੈਠ ਗਏ ਹਨ ਇਸ ਤਰ੍ਹਾਂ ਕਿਰਪਾਲ ਸਿੰਘ ਸਹੋਤਾ ਦੀ ਸਥਿਤੀ ਹੁਣ ਪਹਿਲਾਂ ਨਾਲੋਂ ਕਿਤੇ ਵਧੇਰੇ ਮਜ਼ਬੂਤ ਹੋ ਗਈ ਹੈ । ਜ਼ਿਕਰਯੋਗ ਹੈ ਕਿ ਐਨ ਆਰ ਆਈ ਸਭਾ ਪੰਜਾਬ ਦੀਆਂ ਚੋਣਾਂ 7 ਮਾਰਚ ਨੂੰ ਹੋਣੀਆਂ ਹਨ ਹੁਣ ਦੋ ਉਮੀਦਵਾਰ ਕਿਰਪਾਲ ਸਿੰਘ ਸਹੋਤਾ ਅਤੇ ਸ. ਜਸਬੀਰ ਸਿੰਘ ਸ਼ੇਰਗਿੱਲ ਮੈਦਾਨ ਵਿੱਚ ਰਹਿ ਗਏ ਹਨ ਜਿਨ੍ਹਾਂ ਦਾ ਮੁਕਾਬਲਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ।

ਕਿਰਪਾਲ ਸਿੰਘ ਸਹੋਤਾ ,ਪ੍ਰੀਤਮ ਸਿੰਘ ਨਾਰੰਗਪੁਰ ਅਤੇ ਜਗਵੀਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਐਨ ਆਰ ਆਈ ਸਭਾ ਦੀਆਂ ਚੋਣਾਂ ਸਰਬ ਸੰਮਤੀ ਨਾਲ ਹੁੰਦੀਆਂ ਤਾਂ ਬਹੁਤ ਚੰਗਾ ਹੁੰਦਾ । ਉਹਨਾਂ ਮੈਦਾਨ ਵਿੱਚ ਡਟੇ ਜਸਬੀਰ ਸਿੰਘ ਸ਼ੇਰਗਿੱਲ ਨੂੰ ਅਪੀਲ ਕੀਤੀ ਹੈ ਕਿਰਪਾਲ ਸਿੰਘ ਸਹੋਤਾ ਦੇ ਹੱਕ ਵਿਚ ਸਰਬ ਸੰਮਤੀ ਕਰਵਾਈ ਜਾਵੇ ਇਸ ਨਾਲ ਐਨ ਆਰ ਆਈਜ਼ ਦਾ ਮਨੋਬਲ ਉੱਚਾ ਹੋਵੇਗਾ ।


Share