ਐੱਨ.ਆਰ.ਆਈ. ਵਿਰੁੱਧ ਬੋਲਣ ਵਾਲੇ ਗਾਇਕਾਂ/ਕਲਾਕਾਰਾਂ ਨੂੰ ਮੂੰਹ ਨਾ ਲਾਇਆ ਜਾਵੇ : ਗਾਖਲ

667
Share

ਫਰੀਮਾਂਟ, 8 ਅਪ੍ਰੈਲ (ਪੰਜਾਬ ਮੇਲ)- ਉੱਘੇ ਕਾਰੋਬਾਰੀ ਤੇ ਯੂਨਾਈਟਿਡ ਸਪੋਰਟਸ ਕਲੱਬ ਦੇ ਮੁੱਖ ਪ੍ਰਬੰਧਕ ਸ. ਅਮੋਲਕ ਸਿੰਘ ਗਾਖਲ ਨੇ ਵਰਤਮਾਨ ਹਾਲਾਤਾਂ ਵਿਚ ਐੱਨ.ਆਰ.ਆਈ. ਭਰਾਵਾਂ ਵਿਰੁੱਧ ਕੁਝ ਅਖੌਤੀ ਗਾਇਕਾਂ/ਕਲਾਕਾਰਾਂ ਵਲੋਂ ਉਗਲੀ ਜ਼ਹਿਰ ਦੀ ਨਿੰਦਾ ਕਰਦਿਆਂ ਕਿਹਾ ਕਿ ਬਾਹਰ ਆਉਣ ‘ਤੇ ਇਨ੍ਹਾਂ ਨੂੰ ਮੂੰਹ ਨਾ ਲਾਇਆ ਜਾਵੇ ਤੇ ਵਿਰੋਧ ਕੀਤਾ ਜਾਵੇ। ਸ. ਗਾਖਲ ਨੇ ਬਿਨਾਂ ਨਾਂ ਲਏ ਇੱਕ ਵਿਵਾਦਿਤ ਗਾਇਕ ਵਲੋਂ ਕਰੋਨਾ ਬਿਮਾਰੀ ‘ਤੇ ਐੱਨ.ਆਰ.ਆਈਜ ‘ਤੇ ਤਨਜ਼ ਕੱਸਦਾ ਗੀਤ ਗਾਉਣ ਵਾਲੇ ਸਿਰਫਿਰੇ ਗਾਇਕ ਦਾ ਸਮਾਜਿਕ ਬਾਈਕਾਟ ਕਰਨ ਦੀ ਗੱਲ ਵੀ ਕੀਤੀ। ਅਜਿਹੇ ਵਕਤ ਉਨ੍ਹਾਂ ਬੱਬੂ ਮਾਨ ਵਲੋਂ ਐੱਨ.ਆਰ.ਆਈ. ਵੀਰਾਂ ਲਈ ਨਿਭਾਈ ਜ਼ਿਕਰਯੋਗ ਭੂਮਿਕਾ ਦੀ ਪ੍ਰਸ਼ੰਸਾ ਵੀ ਕੀਤੀ। ਵਾਹਿਗੁਰੂ ਕਰੇ ਹਾਲਾਤ ਸੁਧਰਨ ਤੇ ਪੰਜਾਬ ‘ਚ ਐੱਨ.ਆਰ.ਆਈ. ਭਰਾਵਾਂ ਵਲੋਂ ਲਗਾਏ ਜਾਂਦੇ ਖੇਡ ਮੇਲਿਆਂ ਵਿਚ ਵੀ ਇਨ੍ਹਾਂ ਬੇਗੈਰਤ ਗਾਇਕਾਂ ਨੂੰ ਬਿਲਕੁਲ ਨਾ ਬੁਲਾਇਆ ਜਾਵੇ।


Share