ਐੱਨ.ਆਰ.ਆਈ. ਔਰਤ ਨੂੰ ਪਰਿਵਾਰ ਵਾਲਿਆਂ ਨੇ ਹੀ ਲੁੱਟਿਆ!

711

-ਭਰਾ-ਭਾਬੀ ਤੇ ਮਾਂ ਨੇ ਡੁਪਲੀਕੇਟ ਚਾਬੀ ਲਾ ਕੇ ਘਰ ਦੀ ਰਜਿਸਟਰੀ ਸਮੇਤ ਹੋਰ ਸਾਮਾਨ ਕੀਤਾ ਚੋਰੀ
ਲੁਧਿਆਣਾ, (ਪੰਜਾਬ ਮੇਲ)- ਬੀ.ਆਰ.ਐੱਸ. ਨਗਰ, ਲੁਧਿਆਣਾ ਦੇ ਵਿਚ ਇੱਕ ਐੱਨ.ਆਰ.ਆਈ. ਮਹਿਲਾ ਦੁਆਰਾ ਪੁੱਤ ਦੇ ਵਿਆਹ ਦੇ ਲਈ ਰੱਖੇ 42 ਤੋਲੇ ਗਹਿਣੇ ਅਤੇ ਉਸ ਦਾ ਭਰਾ-ਭਾਬੀ ਅਤੇ ਮਾਂ ਚੋਰੀ ਕਰਕੇ ਲੈ ਗਏ। ਜਦ ਔਰਤ ਵਾਪਸ ਆਈ ਤਾਂ ਪਤਾ ਚਲਿਆ ਕਿ ਮੁਲਜ਼ਮਾਂ ਨੇ ਡੁਪਲੀਕੇਟ ਚਾਬੀ ਲਾ ਕੇ ਗਹਿਣੇ, ਘਰ ਦੀ ਰਜਿਸਟਰੀ ਅਤੇ ਹੋਰ  ਦਸਤਾਵੇਜ਼ ਚੋਰੀ ਕਰ ਲਏ ਹਨ। ਥਾਭਾ ਸਰਾਣਾ ਨਗਰ ਦੀ ਪੁਲਿਸ ਨੇ ਬੀ.ਆਰ.ਐੱਸ. ਨਗਰ ਦੀ ਰਹਿਣ ਵਾਲੀ ਹਰਜੀਤ ਕੌਰ ਦੀ ਸ਼ਿਕਾਇਤ ‘ਤੇ ਜਗਰਾਉਂ ਵਿਚ ਰਹਿਣ ਵਾਲੀ ਮਾਂ ਗੁਰਪ੍ਰੀਤ ਕੌਰ, ਭਰਾ ਮਨਜਿੰਦਰ ਸਿੰਘ, ਉਸ ਦੀ ਪਤਨੀ ਅਮਰਦੀਪ ਕੌਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਏ.ਐੱਸ.ਆਈ. ਮਲਕੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਪਿਛਲੇ ਕਈ ਸਾਲ ਤੋਂ ਆਪਣੇ ਪਤੀ ਜਗਮੋਹਨ ਸਿੰਘ ਅਤੇ ਪੁੱਤਰ ਦੇ ਨਾਲ ਅਮਰੀਕਾ ਰਹਿ ਰਹੀ ਹੈ, ਜਦ ਕਿ ਉਨ੍ਹਾਂ ਦਾ ਇੱਕ ਘਰ ਬੀ.ਆਰ.ਐੱਸ. ਨਗਰ ਵਿਚ ਹੈ। ਉਹ ਸਾਲ ਵਿਚ ਦੋ ਵਾਰ ਭਾਰਤ ਆਉਂਦੀ ਹੈ। ਅਮਰੀਕਾ ਜਾਣ ਤੋਂ ਬਾਅਦ ਘਰ ਦੀ ਦੇਖਰੇਖ ਮਨਜਿੰਦਰ ਕਰਦਾ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਦਸੰਬਰ 2019 ਵਿਚ ਆਈ ਸੀ ਅਤੇ ਇੱਕ ਮਹੀਨੇ ਬਾਅਦ ਘਰ ਦੀ ਚਾਬੀਆਂ ਮਨਜਿੰਦਰ ਨੂੰ ਦੇ ਕੇ ਚਲੀ ਗਈ। ਸ਼ਿਕਾਇਤਕਰਤਾ ਆਪਣੇ ਪਤੀ ਦੇ ਨਾਲ ਤਿੰਨ ਅਕਤੂਬਰ ਨੂੰ ਵਾਪਸ ਆਈ। ਜਦ ਘਰ ਪੁੱਜੀ, ਤਾਂ ਅਲਮਾਰੀ ਚੈਕ ਕੀਤੀ, ਜਿਸ ਤੋਂ ਬਾਅਦ ਵਾਰਦਾਤ ਦਾ ਪਤਾ ਚਲਿਆ। ਹਰਜੀਤ ਕੌਰ ਨੇ ਦੱਸਿਆ ਕਿ ਜਨਵਰੀ 2021 ਉਸ ਦੇ ਪੁੱਤਰ ਦਾ ਵਿਆਹ ਹੈ, ਜਿਸ ਦੇ ਚੱਲਦਿਆਂ ਉਹ ਆਖਰੀ ਵਾਰ ਇੰਡੀਆ ਆਈ, ਤਾਂ ਗਹਿਣੇ ਬਣਵਾ ਕੇ ਰੱਖ ਕੇ ਚਲੀ ਗਈ, ਉਹ ਅਕਤੂਬਰ ਵਿਚ ਆਈ ਤਾਂ ਗਹਿਣੇ ਗਾਇਬ ਸੀ।