ਐੱਨ.ਆਈ.ਏ. ਵੱਲੋਂ ਕੈਨੇਡਾ ਸਰਕਾਰ ਨੂੰ ਅਪੀਲ; ਐੱਸ.ਐੱਫ. ਜੇ. ਨੂੰ ਐਲਾਨਿਆ ਜਾਵੇ ਅੱਤਵਾਦੀ ਸੰਗਠਨ

206
Share

ਨਵੀਂ ਦਿੱਲੀ, 11 ਨਵੰਬਰ (ਪੰਜਾਬ ਮੇਲ)- ਐੱਨ.ਆਈ.ਏ. ਨੇ ਕੈਨੇਡੀਅਨ ਅਥਾਰਟੀ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਆਧਾਰਿਤ ਸਿੱਖ ਫਾਰ ਜਸਟਿਸ (ਐੱਸ.ਐੱਫ.ਜੇ.) ਨੂੰ ਅੱਤਵਾਦੀ ਸੰਗਠਨ ਐਲਾਨੇ। ਸੂਤਰਾਂ ਅਨੁਸਾਰ ਇਸ ਸਬੰਧੀ ਰਸਮੀ ਅਪੀਲ ਭਾਰਤ ਸਰਕਾਰ ਵੱਲੋਂ ਕੀਤੀ ਗਈ ਹੈ। ਹਾਲ ਹੀ ਵਿਚ ਐੱਨ.ਆਈ.ਏ. ਦੀ ਇਕ ਟੀਮ ਕੈਨੇਡਾ ਗਈ ਸੀ। ਟੀਮ ਨੇ ਉਥੋਂ ਦੇ ਅਧਿਕਾਰੀਆਂ ਨੂੰ ਮਿਲ ਕੇ ਉਨ੍ਹਾਂ ਨੂੰ ਆਪਸੀ ਕਾਨੂੰਨੀ ਸਹਿਯੋਗ ਸਮਝੌਤੇ ਤਹਿਤ ਭਾਰਤ ਵੱਲੋਂ ਕੀਤੀਆਂ ਅਪੀਲਾਂ ’ਤੇ ਫੌਰੀ ਕਾਰਵਾਈ ਲਈ ਕਿਹਾ ਸੀ। ਕਾਬਿਲੇਗੌਰ ਹੈ ਕਿ ਆਈ.ਜੀ. ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਐੱਨ.ਆਈ.ਏ. ਦੀ ਟੀਮ 5 ਨਵੰਬਰ ਨੂੰ ਐੱਸ.ਐੱਫ.ਜੇ. ਵਰਗੀਆਂ ਸੰਸਥਾਵਾਂ ਵੱਲੋਂ ਖਾਲਿਸਤਾਨ ਬਣਾਉਣ ਲਈ ਇਕੱਠੇ ਕੀਤੇ ਜਾ ਰਹੇ ਫੰਡ ਦੇ ਸਰੋਤਾਂ ਦਾ ਪਤਾ ਲਗਾਉਣ ਲਈ ਕੈਨੇਡਾ ਗਈ ਸੀ।

Share