ਐੱਨ.ਆਈ.ਏ. ਟੀਮ ਵੱਲੋਂ ਵੱਖਵਾਦੀ ਸਿੱਖ ਜੱਥੇਬੰਦੀਆਂ ਸਬੰਧੀ ਕੈਨੇਡੀਅਨ ਪੁਲਿਸ ਨਾਲ ਗੱਲਬਾਤ

396
Share

ਨਿਊਯਾਰਕ/ਓਟਾਵਾ, 7 ਨਵੰਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਦੀ ਟੀਮ ਨੇ ਕੈਨੇਡਾ ਦਾ ਦੌਰਾ ਕੀਤਾ, ਜਿੱਥੇ ਉਸ ਨੇ ਕਈ ਮੁੱਦਿਆਂ ’ਤੇ ਕੈਨੇਡੀਅਨ ਪੁਲਿਸ ਨਾਲ ਗੱਲਬਾਤ ਕੀਤੀ। ਐੱਨ.ਆਈ.ਏ. ਦੀ ਟੀਮ ਜਿਸਦੀ ਕਿ ਇੰਸਪੈਕਟਰ ਜਨਰਲ ਰੈਂਕ ਦੇ ਅਫਸਰ ਵੱਲੋਂ ਅਗਵਾਈ ਕੀਤੀ ਜਾ ਰਹੀ ਸੀ, 4-5 ਨਵੰਬਰ ਨੂੰ ਕੈਨੇਡਾ ਵਿਖੇ ਸੀ। ਕੈਨੇਡਾ ਵਿਖੇ ਇਸਦੀ ਅਹਿਮ ਮੁਲਾਕਾਤ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ (ਆਰ.ਸੀ.ਐੱਮ.ਪੀ.) ਦੇ ਅਫਸਰਾਂ ਨਾਲ ਸੀ, ਜਿਨ੍ਹਾਂ ਦੇ ਸੱਦੇ ’ਤੇ ਇਹ ਟੀਮ ਇੱਥੇ ਆਈ ਸੀ।¿;
ਐੱਨ.ਆਈ.ਏ. ਨੇ ਇੱਥੇ ਵੱਖਵਾਦੀ ਸਿੱਖ ਜੱਥੇਬੰਦੀਆਂ ਅਤੇ ਉਨ੍ਹਾਂ ਵੱਲੋਂ ਭਾਰਤ ਵਿਚ ਕੀਤੀ ਜਾ ਰਹੀ ਫੰਡਿੰਗ ਦੇ ਮਾਮਲਿਆਂ ਵਿਚ ਆਰ.ਸੀ.ਐੱਮ.ਪੀ. ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਉਸ ਬਾਰੇ ਹੋਰ ਸਬੂਤ ਇੱਕਠੇ ਕਰਨ ’ਤੇ ਜ਼ੋਰ ਦਿੱਤਾ ਹੈ। ਇਸ ਤੋਂ ਇਲਾਵਾ ਐੱਨ.ਆਈ.ਏ. ਨੇ ਕੈਨੇਡਾ ਦੀ ਇੰਟਰਨੈਸ਼ਨਲ ਕ੍ਰਾਈਮ ਐਂਡ ਕਾਊਂਟਰ ਟੈਰੇਰਿਜ਼ਮ ਬਿਊਰੋ ਆਫ ਗਲੋਬਲ ਅਫੇਅਰਜ਼ ਕੈਨੇਡਾ ਨਾਲ ਵੀ ਗੱਲਬਾਤ ਕੀਤੀ ਹੈ। ਐੱਨ.ਆਈ.ਏ. ਵੱਲੋਂ ਆਰ.ਸੀ.ਐੱਮ.ਪੀ. ਨੂੰ ਵੀ ਭਾਰਤ ਆਉਣ ਦਾ ਸੱਦਾ ਦਿੱਤਾ ਗਿਆ ਹੈ।
ਭਾਰਤ ਦੇ ਕੈਨੇਡਾ ਵਿਖੇ ਹਾਈ ਕਮਿਸ਼ਨਰ ਅਜੇ ਬਸਾਰੀਆ ਨੇ ਕਿਹਾ ਹੈ ਕਿ ਦੋਵਾਂ ਮੁਲਕਾਂ ਵੱਲੋਂ ਸਾਂਝੇ ਤੌਰ ’ਤੇ ਜਾਣਕਾਰੀਆਂ ਇੱਕ ਦੂਜੇ ਨਾਲ ਸ਼ੇਅਰ ਕਰਨ, ਅੱਤਵਾਦ ਪੱਖੀ ਫੰਡਿੰਗ ਨੂੰ ਰੋਕਣ ਅਤੇ ਆਪਸੀ ਸਾਂਝ ਵਧਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਭਾਰਤ ਵੱਲੋਂ ‘ਸਿੱਖਸ ਫਾਰ ਜਸਟਿਸ’ ਨੂੰ ਅੱਤਵਾਦੀ ਜੱਥੇਬੰਦੀ ਘੋਸ਼ਿਤ ਕਰਨ ਲਈ ਵੀ ਕੈਨੇਡਾ ਅੱਗੇ ਮੰਗ ਰੱਖੀ ਗਈ ਹੈ। ਦੱਸਣਯੋਗ ਹੈ ਕਿ ਕੈਨੇਡਾ ਅਤੇ ਭਾਰਤ ’ਚ 1987 ਦੀ ਹਵਾਲਗੀ ਸੰਧੀ ਅਤੇ 1994 ਦੀ 1 3 ਦੀਆਂ ਸੰਧੀਆਂ ਵੀ ਹਨ।

Share