ਐੱਨਡੀਏ ਨਾਲ ਸਮਝੌਤਾ ਤੋੜਨ ਦਾ ਫ਼ੈਸਲਾ ਸੁਖਬੀਰ ਦੀ ਇਤਿਹਾਸਕ ਭੁੱਲ : ਮਦਨ ਮੋਹਨ ਮਿੱਤਲ

632

ਸ੍ਰੀ ਆਨੰਦਪੁਰ ਸਾਹਿਬ, 27 ਸਤੰਬਰ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐੱਨਡੀਏ ਨਾਲ ਸਮਝੌਤਾ ਤੋੜਨ ਦਾ ਫ਼ੈਸਲਾ ਕਰਕੇ ਇਤਿਹਾਸਕ ਭੁੱਲ ਕੀਤੀ ਹੈ, ਜਿਸ ਕਰਕੇ ਉਨ੍ਹਾਂ ਨੂੰ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਗਰਕ ਕਰਨ ਵਾਲੇ ਨੇਤਾਵਾਂ ਵਿੱਚ ਗਿਣਿਆ ਜਾਵੇਗਾ। ਅੱਜ ਇੱਥੇ ਆਪਣੇ ਘਰ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਸ੍ਰੀ ਪ੍ਰਕਾਸ਼ ਸਿੰਘ ਬਾਦਲ ਇਸ ਹਿੰਦੂ-ਸਿੱਖ ਭਾਈਚਾਰਕ ਸਾਂਝ ਲਈ ਬਣਾਏ ਗਏ ਗੱਠਜੋੜ ਦੇ ਬਾਨੀਆਂ ਵਿੱਚ ਹਨ ਪਰ ਅੱਜ ਅਫ਼ਸੋਸ ਹੈ ਕਿ ਇਸ ਇਤਿਹਾਸਿਕ ਗੱਠਜੋੜ ਨੂੰ ਤੋੜਨ ਲੱਗਿਆਂ ਜਿੱਥੇ ਖੁਦ ਪ੍ਰਕਾਸ਼ ਸਿੰਘ ਬਾਦਲ ਦੀ ਵੀ ਰਾਏ ਤੱਕ ਨਹੀਂ ਲਈ ਗਈ ਉਥੇ ਹੀ ਸਮੁੱਚੀ ਸੀਨੀਅਰ ਲੀਡਰਸ਼ਿਪ ਜਿਨ੍ਹਾਂ ਵਿੱਚ ਜਥੇਦਾਰ ਤੋਤਾ ਸਿੰਘ, ਨਿਰਮਲ ਸਿੰਘ ਕਾਹਲੋਂ ਵਰਗੇ ਹੋਰ ਸਿਆਸਤਦਾਨਾਂ ਅਤੇ ਤਜਰਬੇਕਾਰ ਅਕਾਲੀਆਂ ਨੂੰ ਵੀ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਗਿਆ।