ਵਾਸ਼ਿੰਗਟਨ, 20 ਮਾਰਚ (ਪੰਜਾਬ ਮੇਲ)- ਅਮਰੀਕਾ ਦੀ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਅੰਦਰ ਐੱਚ-1ਬੀ ਸਮੇਤ ਸਾਰੇ ਵਰਕ ਵੀਜ਼ਾ ‘ਤੇ ਲੱਗੀ ਰੋਕ ਨੂੰ ਖ਼ਤਮ ਕਰਨ ਦੀ ਮੰਗ ਤੇਜ਼ ਹੋਣ ਲੱਗੀ ਹੈ। ਪਾਰਟੀ ਦੇ ਕੁਝ ਐੱਮਪੀਜ਼ ਨੇ ਬਾਇਡਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਟਰੰਪ ਦੇ ਕਾਰਜਕਾਲ ਦੌਰਾਨ ਵੀਜ਼ੇ ‘ਤੇ ਲੱਗੀਆਂ ਪਾਬੰਦੀਆਂ ਨੂੰ ਖ਼ਤਮ ਕਰੇ। ਉਨ੍ਹਾਂ ਦਾ ਕਹਿਣਾ ਹੈ ਕਿ ਵੀਜ਼ੇ ‘ਤੇ ਪਾਬੰਦੀ ਕਾਰਨ ਅਮਰੀਕੀ ਮਾਲਕਾਂ ‘ਚ ਬੇਯਕੀਨੀ ਦਾ ਮਾਹੌਲ ਹੈ।