ਐੱਚ-1ਬੀ ਵੀਜ਼ਾ ਸਮੇਤ ਵਿਦੇਸ਼ੀ ਕਾਮਿਆਂ ਲਈ ਜਾਰੀ ਹੋਣ ਵਾਲੇ ਵੀਜ਼ਾ ’ਤੇ ਲੱਗੀ ਰੋਕ ਖ਼ਤਮ

174
Share

ਵਾਸ਼ਿੰਗਟਨ, 1 ਅਪ੍ਰੈਲ (ਪੰਜਾਬ ਮੇਲ)- ਐੱਚ-1ਬੀ ਸਮੇਤ ਵਿਦੇਸ਼ੀ ਕਾਮਿਆਂ ਲਈ ਜਾਰੀ ਹੋਣ ਵਾਲੇ ਵੀਜ਼ਾ ’ਤੇ ਲਗਾਈ ਗਈ ਰੋਕ ਖ਼ਤਮ ਹੋ ਗਈ ਹੈ। ਇਸ ਫ਼ੈਸਲੇ ਨਾਲ ਲੱਖਾਂ ਭਾਰਤੀਆਂ ਆਈ.ਟੀ. ਪ੍ਰੋਫੈਸ਼ਨਲਜ਼ ਨੂੰ ਫਾਇਦਾ ਹੋਣ ਦੀ ਉਮੀਦ ਹੈ। ਦਰਅਸਲ ਟਰੰਪ ਨੇ ਇਸ ਤਰ੍ਹਾਂ ਦੇ ਵੀਜ਼ਾ ’ਤੇ 31 ਮਾਰਚ ਤਕ ਰੋਕ ਲਗਾਈ ਸੀ ਪਰ ਬਾਇਡਨ ਸਰਕਾਰ ਨੇ ਇਸ ਅੱਗੇ ਵਧਾਉਣ ਦੀ ਕੋਈ ਜਾਣਕਾਰੀ ਜ਼ਾਰੀ ਨਹੀਂ ਕੀਤੀ। ਇਸ ਤੋਂ ਪਹਿਲਾਂ ਸਰਕਾਰ ਦਾ ਹੁਕਮ ਬੇਅਸਰ ਹੋ ਗਿਆ। ਲਾਕਡਾਊਨ ਤੇ ਕੋਰੋਨਾ ਸੰਕਟ ਦੌਰਾਨ ਟਰੰਪ ਨੇ ਪਿਛਲੇ ਸਾਲ ਜੂਨ ’ਚ ਐੱਚ-1ਬੀ ਸਮੇਤ ਵਿਦੇਸ਼ੀ ਕਾਮਿਆਂ ਲਈ ਜਾਰੀ ਹੋਣ ਵਾਲੇ ਵੀਜ਼ਾ ’ਤੇ 31 ਦਸੰਬਰ ਤੱਕ ਰੋਕ ਲਾ ਦਿੱਤੀ ਸੀ। ਟਰੰਪ ਨੇ ਤਰਕ ਦਿੱਤਾ ਸੀ ਕਿ ਜੇ ਵਿਦੇਸ਼ੀ ਕਾਮਿਆਂ ਨੂੰ ਦੇਸ਼ ’ਚ ਆਉਣ ਦੀ ਆਗਿਆ ਦਿੱਤੀ ਜਾਂਦੀ ਹੈ, ਤਾਂ ਘਰੇਲੂ ਕਾਮਿਆਂ ਨੂੰ ਨੁਕਸਾਨ ਹੋਵੇਗਾ। ਬਾਅਦ ’ਚ ਉਨ੍ਹਾਂ ਨੇ ਇਸ ਦੀ ਮਿਆਦ ਵਾਧਾ ਕੇ 31 ਮਾਰਚ ਕਰ ਦਿੱਤੀ ਸੀ।

Share