ਐੱਚ-1ਬੀ ਵੀਜ਼ਾ ਨੂੰ ਲੈ ਕੇ ਦਰਜ ਇਤਰਾਜ਼ਾਂ ’ਤੇ ਬਾਇਡਨ ਪ੍ਰਸ਼ਾਸਨ ਮੁੜ ਕਰੇਗਾ ਵਿਚਾਰ

437
Share

ਵਾਸ਼ਿੰਗਟਨ, 17 ਮਾਰਚ (ਪੰਜਾਬ ਮੇਲ)- ਬਾਇਡਨ ਪ੍ਰਸ਼ਾਸਨ ਨੇ ਕਿਹਾ ਕਿ ਉਹ ਪਿਛਲੇ ਟਰੰਪ ਪ੍ਰਸ਼ਾਸਨ ਵੱਲੋਂ ਜਾਰੀ 3 ਨੀਤੀਗਤ ਸਰਕੂਲਰਾਂ ਨਾਲ ਵਿਦੇਸ਼ੀ ਕਾਮਿਆਂ ਦੇ ਵੀਜ਼ਾ ਜਿਵੇਂ ਐੱਚ-1ਬੀ ’ਤੇ ਪ੍ਰਤੀਕੂਲ ਫੈਸਲਿਆਂ ਅਤੇ ਇਤਰਾਜ਼ਾਂ ਨੂੰ ਲੈ ਕੇ ਮੁੜ ਵਿਚਾਰ ਕਰੇਗਾ। ਤਿੰਨਾਂ ਨੀਤੀਗਤ ਸਰਕੂਲਰਾਂ ਨੂੰ ਵਾਪਸ ਲੈ ਲਿਆ ਗਿਆ ਹੈ। ਬਾਇਡਨ ਪ੍ਰਸ਼ਾਸਨ ਦੇ ਇਸ ਕਦਮ ਨਾਲ ਵੱਡੀ ਗਿਣਤੀ ’ਚ ਭਾਰਤੀ ਆਈ.ਟੀ. ਪੇਸ਼ੇਵਰਾਂ ਨੂੰ ਰਾਹਤ ਮਿਲੇਗੀ, ਜੋ ਪਿਛਲੇ ਟਰੰਪ ਪ੍ਰਸ਼ਾਸਨ ਵੱਲੋਂ ਜਾਰੀ ਵੱਖ-ਵੱਖ ਨੀਤੀਆਂ ਅਤੇ ਪ੍ਰਚਾਰਕਾਂ ਤੋਂ ਗੈਰ-ਇਮੀਗ੍ਰੇਸ਼ਨ ਵਰਕ ਵੀਜ਼ਾ, ਖ਼ਾਸ ਕਰਕੇ ਐੱਚ-1ਬੀ ਵੀਜ਼ਾ ’ਤੇ ਮੁਸ਼ਕਲ ਦਾ ਸਾਹਮਣਾ ਕਰ ਰਹੇ ਸਨ। ਅਮਰੀਕੀ ਨਾਗਰਿਕ ਅਤੇ ਇਮੀਗ੍ਰੇਸ਼ਨ ਸਰਵਿਸ (ਯੂ.ਐੱਸ.ਸੀ. ਆਈ.ਐੱਸ.) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ‘ਉਹ ਗੈਰ-ਪ੍ਰਵਾਸੀ ਮਜ਼ਦੂਰਾਂ ਦੀ ਪਟੀਸ਼ਨ ਫਾਰਮ ਆਈ- 129 ਨੂੰ ਦੁਬਾਰਾ ਖੋਲ੍ਹ ਸਕਦੀ ਹੈ ਅਤੇ ਜਾਂ ਪ੍ਰਤੀਕੂਲ ਫੈਸਲੇ ’ਤੇ ਮੁੜ ਵਿਚਾਰ ਕਰ ਸਕਦੀ ਹੈ, ਜੋ 3 ਵਾਪਸ ਲਏ ਗਏ ਸਰਕੂਲਰਾਂ ’ਤੇ ਆਧਾਰਿਤ ਹੈ।’
ਯੂ.ਐੱਸ.ਸੀ. ਆਈ.ਐੱਸ. ਨੇ ਕਿਹਾ ਕਿ ਆਮ ਤੌਰ ’ਤੇ ਉਹ ਪਟੀਸ਼ਨ ਨੂੰ ਦੁਬਾਰਾ ਖੋਲ੍ਹਣ ਦਾ ਵਿਸ਼ੇਸ਼ ਅਧਿਕਾਰ ਦਾ ਇਸਤੇਮਾਲ ਉਦੋਂ ਕਰਦੀ ਹੈ, ਜਦੋਂ ਫ਼ੈਸਲੇ ਦੇ 30 ਦਿਨ ਦੇ ਬਾਅਦ ਬੇਨਤੀ ਕੀਤੀ ਜਾਂਦੀ ਹੈ ਜਾਂ ਇਸ ਨੂੰ ਮੰਨਣਯੋਗ ਬੇਨਤੀ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਜਾਂ ਲੇਬਰ ਆਧਾਰਿਤ ਅਰਜ਼ੀ ਦੇ ਤੌਰ ’ਤੇ, ਜੋ ਵੀ ਪਹਿਲਾਂ ਦਾਖ਼ਲ ਕੀਤਾ ਜਾਂਦਾ ਹੈ ਅਤੇ ਫ਼ੈਸਲਾ ਐੱਚ-1ਬੀ ਵੀਜ਼ਾ ’ਤੇ ਵਾਪਸ ਲਏ ਗਏ 3 ਸਰਕੂਲਰਾਂ ਦੇ ਮਾਮਲੇ ਵਿਚ ਇਕ ਜਾਂ ਉਸ ਤੋਂ ਜ਼ਿਆਦਾ ਨੀਤੀਆਂ ’ਤੇ ਆਧਾਰਿਤ ਹੋਵੇ।


Share