ਐੱਚ-1ਬੀ ਵੀਜ਼ਾ ਧਾਰਕਾਂ ਲਈ ਕਿਸੇ ਹੋਰ ਵਿਦੇਸ਼ੀ ਪੇਸ਼ੇ ’ਚ ਦਾਖਲ ਹੋਣ ਦਾ ਰਾਹ ਪੱਧਰਾ

289
Share

-ਫੈਡਰਲ ਅਦਾਲਤ ਵੱਲੋਂ ‘ਮਾਰਕੀਟ ਖੋਜ ਵਿਸ਼ਲੇਸ਼ਕਾਂ’ ਨੂੰ ਇੱਕ ਵਿਸ਼ੇਸ਼ ਪੇਸ਼ੇ ਵਜੋਂ ਦਿੱਤੀ ਮਨਜ਼ੂਰੀ
ਵਾਸ਼ਿੰਗਟਨ, 30 ਅਕਤੂਬਰ (ਪੰਜਾਬ ਮੇਲ)- ਐੱਚ-1ਬੀ ਰੁਜ਼ਗਾਰਦਾਤਾਵਾਂ ਨੂੰ ਇੱਕ ਵੱਡੀ ਜਿੱਤ ਦਿਵਾਉਂਦੇ ਹੋਏ ਸੰਘੀ ਅਦਾਲਤ ਨੇ ਇੱਕ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਮਝੌਤੇ ਦੇ ਤਹਿਤ ਯੂ.ਐੱਸ. ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਹੁਣ ਇੱਕ ਵਿਸ਼ੇਸ਼ ਪੇਸ਼ੇ ਵਜੋਂ ਮਾਰਕੀਟ ਖੋਜ ਵਿਸ਼ਲੇਸ਼ਕਾਂ ਨੂੰ ਯੋਗ ਠਹਿਰਾਉਣ ’ਤੇ ਸਹਿਮਤ ਹੋ ਗਈ ਹੈ। ਇਸ ਨਾਲ ਐੱਚ.1ਬੀ. ਵੀਜ਼ਾ ਧਾਰਕਾਂ ਲਈ ਕਿਸੇ ਹੋਰ ਵਿਦੇਸ਼ੀ ਪੇਸ਼ੇ ਵਿਚ ਦਾਖਲ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ।
ਬਿਊਰੋ ਆਫ ਲੇਬਰ ਸਟੈਟਿਸਟਿਕਸ ਦਾ ਲੇਬਰ ਡਿਪਾਰਟਮੈਂਟ ਯੂ.ਐੱਸ. ਜੌਬ ਮਾਰਕੀਟ ’ਚ ਸੈਂਕੜੇ ਕਿੱਤਿਆਂ ਨੂੰ ਸੂਚੀਬੱਧ ਕਰ ਰਿਹਾ ਹੈ, ਜਿਸ ਦੇ ਤਹਿਤ ਯੂ.ਐੱਸ.ਸੀ.ਆਈ.ਐੱਸ. ਦਾ ਕਹਿਣਾ ਹੈ ਕਿ ਉਹ ਮਾਰਕੀਟ ਖੋਜ ਵਿਸ਼ਲੇਸ਼ਕ ‘ਵਿਸ਼ੇਸ਼ ਪੇਸ਼ੇ’ ਵਜੋਂ ਯੋਗ ਨਹੀਂ ਹਨ। ਕੈਲੀਫੋਰਨੀਆ ਦੇ ਉੱਤਰੀ ਜ਼ਿਲ੍ਹੇ ਵਿਚ ਇੱਕ ਸੰਘੀ ਜ਼ਿਲ੍ਹਾ ਅਦਾਲਤ ਨੇ ਇਸ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਕੰਪਨੀਆਂ ਹੁਣ ਯੂ.ਐੱਸ.ਸੀ.ਆਈ.ਐੱਸ. ਤੋਂ ਉਨ੍ਹਾਂ ਦੀਆਂ ਅਸਵੀਕਾਰ ਕੀਤੀਆਂ ਵੀਜ਼ਾ ਅਰਜ਼ੀਆਂ ’ਤੇ ਦੁਬਾਰਾ ਫ਼ੈਸਲਾ ਕਰਨ ਲਈ ਬੇਨਤੀ ਕਰ ਸਕਦੀਆਂ ਹਨ। ਅਮਰੀਕਨ ਇਮੀਗ੍ਰੇਸ਼ਨ ਕੌਂਸਲ ਦੇ ਸੀਨੀਅਰ ਵਕੀਲ (ਬਿਜ਼ਨਸ ਇਮੀਗ੍ਰੇਸ਼ਨ) ਲੇਸਲੀ ਕੇ ਡੇਲਨ ਨੇ ਕਿਹਾ, ‘‘ਇਹ ਸਮਝੌਤਾ ਇੱਕ ਬਹੁਤ ਹੀ ਮਹੱਤਵਪੂਰਨ ਜਿੱਤ ਹੈ, ਜਿਸ ਨਾਲ ਉਨ੍ਹਾਂ ਸੈਂਕੜੇ ਅਮਰੀਕੀ ਕਾਰੋਬਾਰਾਂ ਅਤੇ ਮਾਰਕੀਟ ਖੋਜ ਵਿਸ਼ਲੇਸ਼ਕਾਂ ਨੂੰ ਲਾਭ ਹੋਵੇਗਾ, ਜਿਨ੍ਹਾਂ ਨੂੰ ਉਹ ਨਿਯੁਕਤ ਕਰਨਾ ਚਾਹੁੰਦੇ ਹਨ।’’
ਇਹ ਸਮਝੌਤਾ ਅਮਰੀਕੀ ਉਦਯੋਗਾਂ ਨੂੰ ਉਨ੍ਹਾਂ ਦੀਆਂ ਐੱਚ-1ਬੀ ਮਾਰਕੀਟ ਵਿਸ਼ਲੇਸ਼ਕ ਪਟੀਸ਼ਨਾਂ ਨੂੰ ਮਨਜ਼ੂਰੀ ਦੇਣ ਦਾ ਇੱਕ ਹੋਰ ਮੌਕਾ ਪ੍ਰਦਾਨ ਕਰੇਗਾ। ਇਸ ਸੰਬੰਧ ’ਚ ਅਮਰੀਕਨ ਇਮੀਗ੍ਰੇਸ਼ਨ ਕੌਂਸਲ, ਅਮੇਰਿਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਅਤੇ ਫੰਡ ਕੰਪਨੀਆਂ ਵਾਨ ਦੇਰ ਹਾਉਤ ਐੱਲ.ਐੱਲ.ਪੀ., ਬੇਰੀ ਐਪਮਮੈਨ ਐਂਡ ਲੇਡੇਨ ਐੱਲ.ਐੱਲ.ਪੀ. ਅਤੇ ਕੱਕ ਬੈਕਸਟਰ ਇਮੀਗ੍ਰੇਸ਼ਨ ਨੇ ਮੁਕੱਦਮਾ ਦਾਇਰ ਕੀਤਾ ਸੀ। ਬੇਰੀ ਐਪਲਮੈਨ ਅਤੇ ਲੀਡੇਨ ਐੱਲ.ਐੱਲ.ਪੀ. ਦੇ ਸਹਿਭਾਗੀ ਜੈੱਫ ਜੋਸਫ਼ ਨੇ ਕਿਹਾ ਕਿ ਸੌਦੇ ਨੇ ਆਖਰਕਾਰ ਇੱਕ ਮੁੱਦਾ ਹੱਲ ਕਰ ਦਿੱਤਾ ਹੈ, ਜਿਸ ਲਈ ਇਮੀਗ੍ਰੇਸ਼ਨ ਵਕੀਲ ਸਾਲਾਂ ਤੋਂ ਸਰਕਾਰ ਨਾਲ ਲੜ ਰਹੇ ਸਨ।

Share