ਐੱਚ-1ਬੀ ਵੀਜ਼ਾ ਧਾਰਕਾਂ ਨੂੰ ਔਸਤ ਨਾਲੋਂ ਘੱਟ ਤਨਖਾਹਾਂ ਦਿੰਦੀਆਂ ਨੇ ਅਮਰੀਕੀ ਕੰਪਨੀਆਂ

659
Share

ਵਾਸ਼ਿੰਗਟਨ, 6 ਮਈ (ਪੰਜਾਬ ਮੇਲ)- ਅਮਰੀਕਾ ‘ਚ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਕੰਮ ਦੇਣ ਵਾਲੀਆਂ ਕੰਪਨੀਆਂ ਯੋਜਨਾ ਦੇ ਤਹਿਤ ਸਥਾਨਕ ਔਸਤ ਨਾਲੋਂ ਘੱਟ ਤਨਖਾਹ ਦਿੰਦੀਆਂ ਹਨ। ਇਨ੍ਹਾਂ ਵਿਚ ਅਮਰੀਕੀ ਟੈਕਨਾਲੋਜੀ ਫਰਮਾਂ ਜਿਵੇਂ ਫੇਸਬੁੱਕ, ਐਪਲ ਅਤੇ ਮਾਈਕ੍ਰੋਸਾਫਟ ਵੀ ਸ਼ਾਮਲ ਹਨ। ਇਕ ਨਵੀਂ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ। ਇਕਨੌਮਿਕ ਪਾਲਿਸੀ ਇੰਸਟੀਚਿਊਟ ਦੀ ਰਿਪੋਰਟ ‘ਚ ਕਿਹਾ ਗਿਆ ਹੈ, ”ਐੱਚ-1ਬੀ ਵੀਜ਼ਾ ਧਾਰਕਾਂ ਨੂੰ ਕੰਮ ਦੇਣ ਵਾਲੀਆਂ ਚੋਟੀ ਦੀਆਂ ਕੰਪਨੀਆਂ ‘ਚ ਐਮਾਜ਼ਾਨ, ਮਾਈਕ੍ਰੋਸਾਫਟ, ਵਾਲਮਾਰਟ, ਗੂਗਲ, ਐਪਲ ਅਤੇ ਫੇਸਬੁੱਕ ਸ਼ਾਮਲ ਹਨ। ਇਹ ਸਾਰੀਆਂ ਕੰਪਨੀਆਂ ਯੋਜਨਾ ਦਾ ਲਾਭ ਲੈ ਰਹੀਆਂ ਹਨ ਅਤੇ ਆਪਣੇ ਐੱਚ-1ਬੀ ਵਰਕਰਾਂ ਨੂੰ ਮਾਰਕੀਟ ਨਾਲੋਂ ਘੱਟ ਤਨਖਾਹ ਦਾ ਭੁਗਤਾਨ ਕਰ ਰਹੀਆਂ ਹਨ।”
ਡੇਨੀਯਲ ਕੋਸਟਾ ਅਤੇ ਰੌਨ ਹੀਰਾ ਵੱਲੋਂ ਇਹ ਰਿਪੋਰਟ ਜਾਰੀ ਕੀਤੀ ਗਈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਮਰੀਕੀ ਕਿਰਤ ਵਿਭਾਗ (ਡੀ.ਓ.ਐੱਲ.) ਵੱਲੋਂ ਪ੍ਰਮਾਣਿਤ 60 ਫੀਸਦੀ ਐੱਚ-1ਬੀ ਅਹੁਦਿਆਂ ‘ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਸਥਾਨਕ ਔਸਤ ਤਨਖਾਹ ਤੋਂ ਘੱਟ ਤਨਖਾਹ ਦਿੱਤੀ ਜਾਂਦੀ ਹੈ। ਇਸ ਨੇ ਕਿਹਾ ਕਿ ਜਦਕਿ ਐੱਚ-1ਬੀ ਪ੍ਰੋਗਰਾਮ ਦੇ ਨਿਯਮ ਇਸ ਦੀ ਇਜਾਜ਼ਤ ਦਿੰਦੇ ਹਨ, ਡੀ.ਓ.ਐੱਲ. ਕੋਲ ਇਸ ਨੂੰ ਬਦਲਣ ਦਾ ਅਧਿਕਾਰ ਹੈ ਪਰ ਅਜਿਹਾ ਨਹੀਂ ਹੈ।
ਇਸ ਵਿਚ ਕਿਹਾ ਗਿਆ ਹੈ, 2019 ‘ਚ 53,000 ਤੋਂ ਵਧੇਰੇ ਮਾਲਕਾਂ ਨੇ ਐੱਚ-1ਬੀ ਪ੍ਰੋਗਰਾਮ ਦੀ ਵਰਤੋਂ ਕੀਤੀ, ਜਦਕਿ ਚੋਟੀ ਦੇ 30 ਐੱਚ-1ਬੀ ਮਾਲਕਾਂ ਨੇ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਲੋਂ 2019 ‘ਚ ਮਨਜ਼ੂਰ ਕੀਤੀਆਂ 389,000 ਐੱਚ-1 ਬੀ ਪਟੀਸ਼ਨਾਂ ‘ਚੋਂ 4 ਵਿਚੋਂ ਇਕ ਤੋਂ ਵੱਧ ਦਾ ਹਿਸਾਬ ਰੱਖਿਆ ਸੀ। ਚੋਟੀ ਦੇ 30 ਐੱਚ-1ਬੀ ਵਰਕਰਾਂ ‘ਚੋਂ ਅੱਧੇ ਸਿੱਧੇ ਐੱਚ-1ਬੀ ਵਰਕਰਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਤੀਜੇ ਪੱਖ ਦੇ ਗਾਹਕਾਂ ਲਈ ਸਟਾਫ ਪ੍ਰਦਾਨ ਕਰ ਲਈ ਇਕ ਆਊਟਸੋਰਸਿੰਗ ਕਾਰੋਬਾਰ ਮਾਡਲ ਦੀ ਵਰਤੋਂ ਕਰਦੇ ਹਨ।


Share