ਐੱਚ-1ਬੀ ਵੀਜ਼ਾ-ਧਾਰਕਾਂ ਦੀ ਤਨਖ਼ਾਹ ਬਾਰੇ ਬਾਇਡਨ ਪ੍ਰਸ਼ਾਸਨ ਨੇ ਮੰਗੀ ਰਾਇ

140
Share

ਵਾਸ਼ਿੰਗਟਨ, 4 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ-ਧਾਰਕਾਂ ਦੀ ਤਨਖ਼ਾਹ ਦੇ ਪੱਧਰ ਨੂੰ ਤੈਅ ਕਰਨ ਲਈ ਪਰਵਾਸੀਆਂ ਤੇ ਗ਼ੈਰ-ਪਰਵਾਸੀਆਂ ਦੋਵਾਂ ਤੋਂ ਹੀ ਰਾਇ ਮੰਗੀ ਹੈ। ਕਿਰਤ ਮੰਤਰਾਲੇ ਨੇ ਇਸ ਲਈ ਲੋਕਾਂ ਨੂੰ 60 ਦਿਨਾਂ ਦਾ ਸਮਾਂ ਦਿੱਤਾ ਹੈ। ਇਸ ਸ਼੍ਰੇਣੀ ਦੇ ਵੀਜ਼ਾ ‘ਤੇ ਭਾਰਤੀ ਪੇਸ਼ੇਵਰ ਲੋਕ ਵੀ ਅਮਰੀਕਾ ‘ਚ ਕੰਮ ਕਰ ਰਹੇ ਹਨ।

ਇਸ ਵੀਜ਼ਾ ‘ਤੇ ਅਮਰੀਕੀ ਕੰਪਨੀਆਂ ਵਿਦੇਸ਼ੀ ਪੇਸ਼ੇਵਰ ਲੋਕਾਂ ਨੂੰ ਆਪਣੇ ਦੇਸ਼ ‘ਚ ਕੰਮ ‘ਤੇ ਰੱਖਦੀਆਂ ਹਨ। ਐੱਚ-1ਬੀ ਵੀਜ਼ਾ ‘ਤੇ ਅਮਰੀਕਾ ‘ਚ ਰਹਿਣ ਵਾਲਿਆਂ ‘ਚ ਜ਼ਿਆਦਾਤਰ ਲੋਕ ਭਾਰਤ ਤੇ ਚੀਨ ਦੇ ਹਨ। ਹੁਣ ਅਮਰੀਕੀ ਸਰਕਾਰ ਪਰਵਾਸੀਆਂ ਤੇ ਗ਼ੈਰ-ਪਰਵਾਸੀਆਂ ਦੋਵਾਂ ਦੇ ਹੇ ਤਨਖ਼ਾਹ ਦੇ ਪੱਧਰ ਨੂੰ ਤੈਅ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਰਹੀ ਹੈ। ਤਨਖ਼ਾਹ ਦਾ ਪੱਧਰ ਤੈਅ ਕਰਨ ਦੀ ਪ੍ਰਕਿਰਿਆ ‘ਚ ਥੋੜੀ ਜਿਹੀ ਦੇਰੀ ਹੋਈ ਹੈ। ਕਾਨੂੰਨ ਬਣ ਜਾਣ ਤੋਂ ਬਾਅਦ ਨਿਯੁਕਤੀ-ਕਰਤਾ ‘ਤੇ ਵਿਦੇਸ਼ੀ ਕਾਮਿਆਂ ਨੂੰ ਐੱਚ-1ਬੀ, ਐੱਚ-1ਬੀ ਅਤੇ ਈ-3 ਵੀਜ਼ਾ ਧਾਰਕਾਂ ਨੂੰ ਕੰਮ ‘ਤੇ ਰੱਖਣ ਬਾਰੇ ਅਸਰ ਪਵੇਗਾ। ਈ-3 ਵੀਜ਼ਾ ਆਸਟ੍ਰੇਲੀਆ ਦੇ ਲੋਕਾਂ ਨੂੰ ਦਿੱਤਾ ਜਾਂਦਾ ਹੈ। ਐੱਚ-1ਬੀ1 ਵੀਜ਼ਾ ਸਿੰਗਾਪੁਰ ਤੇ ਚਿਲੀ ਦੇ ਲੋਕਾਂ ਲਈ ਹੈ।


Share