ਐਲਨ ਮਸਕ ਨੇ ਡੈਮੋਕਰੇਟ ਨੂੰ ‘ਨਫਰਤ ਦੀ ਪਾਰਟੀ’ ਵਜੋਂ ਕੀਤਾ ਲੇਬਲ

36
Share

ਵਾਸ਼ਿੰਗਟਨ, 23 ਮਈ (ਪੰਜਾਬ ਮੇਲ)- ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੈਸਲਾ ਦੇ ਮਾਲਕ ਐਲਨ ਮਸਕ ਦੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਨ੍ਹਾਂ ਦੀ ਪਾਰਟੀ ਡੈਮੋਕਰੇਟਸ ਨਾਲ ਚੱਲ ਰਹੀ ਨਾਰਾਜ਼ਗੀ ਦਾ ਪਤਾ ਲੱਗ ਗਿਆ ਹੈ। ਐਲਨ ਮਸਕ ਨੇ ਆਪਣੇ ਇੱਕ ਟਵੀਟ ਵਿਚ ਸਾਫ਼ ਕਿਹਾ ਹੈ ਕਿ ਹੁਣ ਉਹ ਰਿਪਬਲਿਕਨ ਪਾਰਟੀ ਨੂੰ ਵੋਟ ਪਾਉਣਗੇ। ਇਸ ਨਾਲ ਉਸ ਨੇ ਕਿਹਾ ਕਿ ਉਹ ਹੁਣ ਡੈਮੋਕਰੇਟਸ ਦਾ ਸਮਰਥਨ ਨਹੀਂ ਕਰ ਸਕਦਾ। ਆਪਣੇ ਤਾਜ਼ਾ ਟਵੀਟ ਵਿਚ, ਮਸਕ ਨੇ ਡੈਮੋਕਰੇਟਸ ਨੂੰ ‘ਨਫ਼ਰਤ ਦੀ ਪਾਰਟੀ’ ਵਜੋਂ ਲੇਬਲ ਕੀਤਾ ਅਤੇ ਕਿਹਾ ਕਿ ਉਹ ਹੁਣ ਰਿਪਬਲਿਕਨ ਨੂੰ ਵੋਟ ਦੇਵੇਗਾ। ਮਸਕ ਨੇ ਟਵਿੱਟਰ ‘ਤੇ ਕਿਹਾ, ‘ਅਤੀਤ ਵਿਚ ਮੈਂ ਡੈਮੋਕਰੇਟ ਨੂੰ ਵੋਟ ਦਿੱਤਾ ਕਿਉਂਕਿ ਉਹ ਦਿਆਲੂ ਕਿਸਮ ਦੀ ਪਾਰਟੀ ਸੀ। ਪਰ ਉਹ ਵੰਡ ਅਤੇ ਨਫ਼ਰਤ ਦੀ ਪਾਰਟੀ ਬਣ ਗਈ ਹੈ। ਇਸ ਲਈ ਮੈਂ ਹੁਣ ਉਨ੍ਹਾਂ ਦਾ ਸਮਰਥਨ ਨਹੀਂ ਕਰ ਸਕਦਾ ਅਤੇ ਰਿਪਬਲਿਕਨ ਨੂੰ ਵੋਟ ਦੇਵਾਂਗਾ।


Share