ਐਲਜੀ ਇਲੈਕਟ੍ਰਾਨਿਕਸ ਨੇ ਕੋਵਿਡ-19 ਲਈ ਸਥਾਪਤ ਕੀਤੇ ਹਸਪਤਾਲਾਂ ਵਿੱਚ ਇਲੈਕਟ੍ਰਾਨਿਕ ਉਤਪਾਦ ਦਾਨ ਕੀਤੇ

703

ਚੰਡੀਗੜ੍ਹ, 24 ਅਪ੍ਰੈਲ (ਪੰਜਾਬ ਮੇਲ)- ਭਾਰਤ ਦਾ ਪ੍ਰਮੁੱਖ ਬ੍ਰਾਂਡ ਐਲਜੀ ਇਲੈਕਟ੍ਰਾਨਿਕਸ ਪੰਜਾਬ ਵਿਚ ਕੋਵਿਡ -19 ਦੇ ਮੱਦੇਨਜ਼ਰ ਲੋੜੀਂਦੇ ਇਲੈਕਟ੍ਰਾਨਿਕ ਉਤਪਾਦ ਦਾਨ ਕਰਨ ਲਈ ਅੱਗੇ ਆਇਆ ਹੈ। ਲੋਕਾਂ ਨੂੰ ਮਹਾਂਮਾਰੀ ਵਿਰੁੱਧ ਲੜਨ ਵਿਚ ਸਹਾਇਤਾ ਦੇਣ ਲਈ ਐਲਜੀ ਨੇ 4 ਜ਼ਿਲ੍ਹਿਆਂ ਵਿਚ 52 ਉਤਪਾਦ ਦਾਨ ਕੀਤੇ ਹਨ।ਇਨ੍ਹਾਂ ਉਤਪਾਦਾਂ ਵਿੱਚ ਫਰਿੱਜ, ਏਅਰ ਕੰਡੀਸ਼ਨਰ, ਵਾਟਰ ਪਿਯੂਰੀਫਾਇਰ ਅਤੇ ਟੀ ਵੀ ਸ਼ਾਮਲ ਹਨ। ਇਸ ਸੰਕਟਕਾਲੀ ਸਥਿਤੀ ਦੌਰਾਨ ਐਲਜੀ ਇਲੈਕਟ੍ਰਾਨਿਕਸ ਵਲੋਂ ਹਰ ਸੰਭਵ ਢੰਗ ਅਪਣਾਕੇ ਕੋਰੋਨਾ ਵਿਰੁੱਧ ਲੜਾਈ ਵਿੱਚ ਯੋਗਦਾਨ ਦਿੱਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਔਖੇ ਸਮੇਂ ਵਿਚ ਐਲਜੀ ਤੋਂ ਮਿਲਣ ਵਾਲੀ ਸਹਾਇਤਾ ਲਈ ਅਸੀਂ ਧੰਨਵਾਦੀ ਹਾਂ । ਇਸ ਚੁਣੌਤੀਪੂਰਨ ਸਥਿਤੀ ਵਿਰੁੱਧ ਲੜਨ ਵਿਚ ਹਰ ਕਿਸਮ ਦੀ ਸਹਾਇਤਾ ਵੱਡੇ ਅਰਥ ਰੱਖਦੀ ਹੈ ਅਤੇ ਅਜਿਹੀ ਇਮਦਾਦ ਨਾਲ ਕੋਰੋਨਾ ਵਿਰੁੱਧ ਲੜਾਈ ਨੂੰ ਥੋੜਾ ਹੋਰ ਅਸਾਨ ਬਣਾ ਦਿੱਤਾ ਹੈ।
ਇਸ ਮੌਕੇ ਬੋਲਦਿਆਂ ਐਲਜੀ ਇਲੈਕਟ੍ਰਾਨਿਕਸ(ਇੰਡੀਆ)ਦੇ ਮੈਨੇਜਿੰਗ ਡਾਇਰੈਕਟਰ ਦੇ ਯੰਗ ਲਕ ਕਿਮ ਨੇ ਕਿਹਾ ਕਿ ਅਸੀਂ ਕੋਵਿਡ 19 ਵਿਰੁੱਧ ਲੜਨ ਲਈ ਸਰਕਾਰ ਅਤੇ ਨਾਗਰਿਕਾਂ ਨੂੰ ਆਪਣਾ ਪੂਰਾ ਸਮਰਥਨ ਦੇਣ ਲਈ ਵਚਨਬੱਧ ਹਾਂ। ਸਵੱਛ ਅਤੇ ਸਿਹਤਮੰਦ ਵਾਤਾਵਰਣ ਬਣਾਈ ਰੱਖਣਾ ਇਸ ਸਮੇਂ ਦੀ ਲੋੜ ਹੈ। ਇਸ ਤਰ੍ਹਾਂ, ਅਸੀਂ ਅਜਿਹੇ ਉਤਪਾਦਾਂ ਦਾਨ ਕਰ ਰਹੇ ਹਾਂ ਜੋ ਸਿਹਤ ਅਤੇ ਸਫਾਈ ਲਈ ਵਾਟਰ ਪਿਓਰੀਫਾਇਰ, ਏਅਰ ਕੰਡੀਸ਼ਨਰ ਅਤੇ ਫਰਿੱਜਾਂ ਆਦਿ ਪੰਜਾਬ ਦੇ ਹਸਪਤਾਲਾਂ ਵਿਚ ਦਾਨ ਕਰ ਰਹੇ ਹਾਂ। ਅਸੀਂ ਸਮਾਜ ਨੂੰ ਇਸ ਮੁਸ਼ਕਲ ਸਮੇਂ ਵਿੱਚ ਸਾਰਥਕ ਯੋਗਦਾਨ ਦੇਣ ਦੀ ਇੱਛਾ ਰੱਖਦੇ ਹਾਂ।
ਸ੍ਰੀ ਯੰਗ ਲਕ ਕਿਮ ਨੇ ਕਿਹਾ ਕਿ ਭਾਰਤ ਵਿੱਚ ਕੋਵਿਡ -19 ਦੇ ਪੁਸ਼ਟੀ ਕੀਤੇ ਕੇਸਾਂ ਵਿੱਚ ਭਾਰੀ ਵਾਧਾ ਹੋਇਆ ਹੈ, ਐਲਜੀ ਇਲੈਕਟ੍ਰਾਨਿਕਸ ਨੇ ਮਹਾਂਮਾਰੀ ਦੇ ਵਿਰੁੱਧ ਭਾਰਤ ਦੀ ਲੜਾਈ ਦਾ ਸਮਰਥਨ ਕਰਨ ਦਾ ਪ੍ਰਣ ਲਿਆ ਹੈ। ਇਹ ਬ੍ਰਾਂਡ ਰਾਜਾਂ ਨੂੰ ਸਹਾਇਤਾ ਪ੍ਰਦਾਨ ਕਰੇਗਾ ਅਤੇ ਲੋਕਾਂ ਨੂੰ ਉਤਸ਼ਾਹਤ ਕਰਨ ਅਤੇ ਇਸਦੇ ਵਿਰੁੱਧ ਲੜਨ ਲਈ ਮਹੱਤਵਪੂਰਣ ਭੂਮਿਕਾ ਨਿਭਾਏਗਾ।