ਐਲਕ ਗਰੋਵ ਮੇਅਰ ਲਈ ਬੌਬੀ ਸਿੰਘ ਐਲਨ ਮੈਦਾਨ ‘ਚ

752
ਬੌਬੀ ਸਿੰਘ ਐਲਨ
Share

ਸੈਕਰਾਮੈਂਟੋ, 26 ਅਗਸਤ (ਪੰਜਾਬ ਮੇਲ)- ਐਲਕ ਗਰੋਵ ਸ਼ਹਿਰ ਦੀ ਸਿਆਸਤ ਅੱਜਕੱਲ੍ਹ ਪੂਰੀ ਭਖੀ ਹੋਈ ਹੈ। ਇੱਥੇ ਪੰਜਾਬਣ ਬੌਬੀ ਸਿੰਘ ਨੇ ਮੌਜੂਦਾ ਸਟੀਵ ਲੀ ਨੂੰ ਮੇਅਰ ਦੀ ਚੋਣਾਂ ਲਈ ਚੁਣੌਤੀ ਦਿੱਤੀ ਹੈ। ਬੌਬੀ ਸਿੰਘ ਐਲਨ ਇਸ ਵੇਲੇ ਐਲਕ ਗਰੋਵ ਸਕੂਲ ਡਿਸਟ੍ਰਿਕਟ ਦੀ ਮੈਂਬਰ ਹੈ। ਇਸ ਤੋਂ ਪਹਿਲਾਂ ਉਹ ਸਕੂਲ ਡਿਸਟ੍ਰਿਕਟ ਦੀ ਚੇਅਰਮੈਨ ਵਜੋਂ ਵੀ ਡਿਊਟੀ ਨਿਭਾਅ ਚੁੱਕੀ ਹੈ। ਬੌਬੀ ਸਿੰਘ ਐਲਨ ਅਮਰੀਕੀ ਸਿਆਸਤ ਵਿਚ ਤਕਰੀਬਨ ਪਿਛਲੇ 18 ਸਾਲਾਂ ਤੋਂ ਸਰਗਰਮ ਹੈ। ਵੱਖ-ਵੱਖ ਰਾਜਨੀਤਿਕ ਆਗੂਆਂ ਨਾਲ ਇਸ ਦੇ ਚੰਗੇ ਸੰਬੰਧ ਹਨ। ਇਨ੍ਹਾਂ ਚੋਣਾਂ ਵਿਚ ਸਥਾਨਕ ਕਾਂਗਰਸਮੈਨ ਐਮੀ ਬੇਰਾ, ਅਸੈਂਬਲੀ ਮੈਂਬਰ ਜਿਮ ਕੂਪਰ, ਸਟੇਟ ਸੈਨੇਟਰ ਰਿਚਰਡ ਪੈਨ, ਸੈਕਰਾਮੈਂਟੋ ਮੇਅਰ ਡੈਰੇਨ ਸਟੀਨਬਰਗ ਤੋਂ ਇਲਾਵਾ ਐਲਕ ਗਰੋਵ ਪੁਲਿਸ, ਟੀਚਰ ਐਸੋਸੀਏਸ਼ਨ ਅਤੇ ਹੋਰ ਸੰਸਥਾਵਾਂ ਨੇ ਵੀ ਬੌਬੀ ਸਿੰਘ ਐਲਨ ਨੂੰ ਇੰਡੋਰਸ ਕੀਤਾ ਹੈ।
ਇਸ ਵਾਰ ਸਟੀਵ ਲੀ ਅਤੇ ਬੌਬੀ ਸਿੰਘ ਐਲਨ ਵਿਚਕਾਰ ਸਖ਼ਤ ਟੱਕਰ ਹੋਣ ਦੇ ਆਸਾਰ ਹਨ।


Share