ਐਲਕ ਗਰੋਵ ਮੇਅਰ ਬੌਬੀ ਐਲਨ ਵਲੋਂ 4 ਫ਼ਰਵਰੀ ਨੂੰ ‘‘ਸਾਕਾ ਨਕੋਦਰ ਦਿਹਾੜਾ’’ ਵਜੋਂ ਮਾਨਤਾ

270
4 ਫ਼ਰਵਰੀ ਨੂੰ ‘‘ਸਾਕਾ ਨਕੋਦਰ ਦਿਹਾੜਾ’’ ਵਜੋਂ ਮਾਨਤਾ ਦੇਣ ਮੌਕੇ ਹਾਜ਼ਰ ਸ਼ਖਸੀਅਤਾਂ।
Share

ਐਲਕ ਗਰੋਵ, 16 ਫਰਵਰੀ (ਪੰਜਾਬ ਮੇਲ)- ਕੈਲੀਫ਼ੋਰਨੀਆ ਦੇ ਸ਼ਹਿਰ ਐਲਕ ਗਰੋਵ ਦੀ ਮੇਅਰ ਬੌਬੀ ਸਿੰਘ ਐਲਨ ਵਲੋਂ ਸਿਟੀ ਚੈਂਬਰਜ ’ਚ ਹੋਏ ਇੱਕ ਪ੍ਰਭਾਵਸ਼ਾਲੀ ਸਮਾਗ਼ਮ ਵਿਚ ਸਾਕਾ ਨਕੋਦਰ ਦੇ ਸ਼ਹੀਦਾਂ ਦੀ 36ਵੀਂ ਸ਼ਹੀਦੀ ਵਰ੍ਹੇਗੰਢ ਮੌਕੇ 4 ਫ਼ਰਵਰੀ ਨੂੰ ‘‘ਸਾਕਾ ਨਕੋਦਰ ਦਿਹਾੜਾ’’ ਵਜੋਂ ਮਾਨਤਾ ਦਿੱਤੀ।
ਮੇਅਰ ਬੌਬੀ ਸਿੰਘ ਐਲਨ ਅਤੇ ਕਮਿਸ਼ਨਰ ਗੁਰਜਤਿੰਦਰ ਸਿੰਘ ਰੰੰਧਾਵਾ ਕੋਲੋਂ 4 ਫ਼ਰਵਰੀ ‘‘ਸਾਕਾ ਨਕੋਦਰ ਦਿਹਾੜਾ’’ ਦੀ ਮਾਨਤਾ ਪ੍ਰਾਪਤ ਕਰਦੇ ਹੋਏ ਡਾ. ਹਰਿੰਦਰ ਸਿੰਘ।

ਸਾਕਾ ਨਕੋਦਰ ਦੇ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਦੇ ਛੋਟੇ ਵੀਰ ਡਾ. ਹਰਿੰਦਰ ਸਿੰਘ ਨੇ ਮੇਅਰ ਤੋਂ 4 ਫ਼ਰਵਰੀ ‘‘ਸਾਕਾ ਨਕੋਦਰ ਦਿਹਾੜਾ’’ ਦੀ ਮਾਨਤਾ ਪ੍ਰਾਪਤ ਕੀਤੀ। ਇਸ ਸਮੇਂ ਸਥਾਨਕ ਸ਼ਖਸੀਅਤਾਂ ਵਿਚੋਂ ਐਲਕ ਗਰੋਵ ਸਿਟੀ ਦੇ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ, ਹਰਦੀਪ ਸਿੰਘ ਹੇਅਰ, ਗੁਰਦੀਪ ਗਿੱਲ, ਤਲਵਿੰਦਰ ਸਿੰਘ ਮੁੰਡੀ, ਜੱਸੀ ਸ਼ੇਰਗਿੱਲ, ਪਰਮਜੀਤ ਖਹਿਰਾ, ਮਨਜੀਤ ਸਿੰਘ ਢਿੱਲੋਂ, ਲਾਲ ਸਿੱਧੂ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ। ਡਾ. ਪਿ੍ਰਤਪਾਲ ਸਿੰਘ ਜੀ ਦਾ ਸਾਕਾ ਨਕੋਦਰ ਦੀ ਦਾਸਤਾਨ ਨੂੰ ਮੇਅਰ ਬੌਬੀ ਸਿੰਘ ਐਲਨ ਦੇ ਧਿਆਨ ’ਚ ਲਿਆਉਣ ਲਈ ਧੰਨਵਾਦ ਕੀਤਾ ਗਿਆ।

ਇਸ ਤੋਂ ਪਹਿਲਾਂ ਕੈਲੀਫੋਰਨੀਆ ਦੇ ਸ਼ਹਿਰਾਂ ਸੈਨਹੋਜ਼ੇ, ਸੈਂਟਾ ਕਲਾਰਾ, ਮਨਟੀਕਾ, ਮਿਲਪੀਟਸ, ਲੈਥਰੋਪ, ਸਟਾਕਟਨ, ਕਰਮਨ, ਕਨੈਕਟੀਕਟ ਸੂਬੇ ਦੇ ਸ਼ਹਿਰ ਨੋਰਵਿਚ, ਮੈਸਾਚੂਸੇਟਸ ਸੂਬੇ ਦੇ ਸ਼ਹਿਰ ਹੋਲੀਓਕ, ਕੈਲੀਫੋਰਨੀਆ ਦੇ ਕਾਊਂਟੀ ਸੁਪਰਵਾਈਜ਼ਰ ਮੈਨੀ ਗਰੇਵਾਲ, ਸਨਵਾਕੀਨ ਕਾਊਂਟੀ ਦੇ ਸੁਪਰਵਾਈਜ਼ਰ ਮਿਗਉਲ ਵਿਲਾਪਡੂਆ, ਬੇਏਰੀਏ ਸੈਂਟਾ ਕਲਾਰਾ ਕਾਊਂਟੀ ਦੇ ਪੰਜੇ ਸੁਪਰਵਾਈਜ਼ਰਾਂ ਵਲੋਂ ਸਰਬਸੰਮਤੀ ਨਾਲ, ਕੈਲੀਫੋਰਨੀਆ ਦੇ ਅਸੈਂਬਲੀ ਮੈਂਬਰ ਐਸ਼ ਕਾਲੜਾ, ਕਾਰਲੋਸ ਵਿਲਾਪਡੂਆ, ਐਲੇਕਸ ਲੀ, ਸੈਨੇਟਰ ਡੇਵ ਕੋਰਟੀਜ ਅਤੇ ਕਾਂਗਰਸਮੈਨ ਰੋ ਖੰਨਾ 4 ਫ਼ਰਵਰੀ ਨੂੰ ‘‘ਸਾਕਾ ਨਕੋਦਰ ਦਿਹਾੜਾ’’ ਵਜੋਂ ਮਾਨਤਾ ਦੇ ਚੁੱਕੇ ਹਨ।¿;
ਜ਼ਿਕਰਯੋਗ ਹੈ ਕਿ ਨਕੋਦਰ ਵਿਚ 2 ਫਰਵਰੀ, 1986 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਨਕੋਦਰ ’ਚ ਗੁਰੂ ਗ੍ਰੰਥ ਸਾਹਿਬ ਦੇ ਪੰਜ ਸਰੂਪ ਸ਼ਰਾਰਤੀ ਅਨਸਰਾਂ ਨੇ ਸਾੜ ਦਿੱਤੇ ਸਨ। 4 ਫਰਵਰੀ ਨੂੰ ਸ਼ਾਂਤੀਪੂਰਵਕ ਢੰਗ ਨਾਲ ਵਿਰੋਧ ਪ੍ਰਗਟਾਉਂਦੀ ਸੰਗਤ ’ਤੇ ਪੰਜਾਬ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਦੌਰਾਨ ਚਾਰ ਸਿੱਖ ਨੌਜਵਾਨ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਰਾਮਗੜ੍ਹ, ਭਾਈ ਹਰਮਿੰਦਰ ਸਿੰਘ ਚਲੂਪਰ ਅਤੇ ਭਾਈ ਝਿਲਮਣ ਸਿੰਘ ਗੌਰਸੀਆਂ ਸ਼ਹੀਦ ਹੋ ਗਏ ਸਨ।

Share