ਐਲਕ ਗਰੋਵ ਪਾਰਕ ਦੀਆਂ ਤੀਆਂ 8 ਅਗਸਤ ਨੂੰ

109
Share

ਸੈਕਰਾਮੈਂਟੋ, 21 ਜੁਲਾਈ (ਪੰਜਾਬ ਮੇਲ)- ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ ਸਾਲਾਨਾ ਤੀਆਂ ਦਾ ਮੇਲਾ ਐਲਕ ਗਰੋਵ ਪਾਰਕ ਵਿਚ 8 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਐਤਵਾਰ ਸ਼ਾਮ 4 ਵਜੇ ਤੋਂ 8 ਵਜੇ ਤੱਕ ਹੋਣ ਵਾਲੇ ਇਸ ਤੀਆਂ ਦੇ ਮੇਲੇ ਵਿਚ ਗੀਤ, ਸੰਗੀਤ, ਗਿੱਧਾ, ਬੋਲੀਆਂ, ਡੀ.ਜੇ. ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਨੋਰੰਜਕ ਆਈਟਮਾਂ ਹੋਣਗੀਆਂ। ਜਿਵੇਂ ਪੰਜਾਬ ਵਿਚ ਅਸਲੀ ਤੀਆਂ ਮਨਾਈਆਂ ਜਾਂਦੀਆਂ ਹਨ, ਉਸੇ ਤਰ੍ਹਾਂ ਦੀਆਂ ਤੀਆਂ ਪਿਛਲੇ 15 ਸਾਲਾਂ ਤੋਂ ਐਲਕ ਗਰੋਵ ਰਿਜਨਲ ਪਾਰਕ, ਐਲਕ ਗਰੋਵ ਵਿਖੇ ਵੀ ਕਰਵਾਈਆਂ ਜਾਂਦੀਆਂ ਹਨ। ਸਿਰਫ ਔਰਤਾਂ ਲਈ ਹੋਣ ਵਾਲੇ ਤੀਆਂ ਤੀਜ ਦੇ ਮੇਲੇ ਵਿਚ ਪੀਂਘਾਂ ਝੂਟਣਾ, ਚਰਖੇ ਕੱਤਣਾ, ਢੋਲਕੀ ਵਜਾਉਣੀ ਅਤੇ ਨੱਚ-ਗਾ ਕੇ ਔਰਤਾਂ ਆਪਣੇ ਚਾਅ ਪੂਰੇ ਕਰਦੀਆਂ ਹਨ। ਇਸ ਮੌਕੇ ਬਾਜਵਾ ਪਰਿਵਾਰ ਵੱਲੋਂ ਮਿੱਠੇ ਜਲ ਦੀ ਛਬੀਲ ਲਾਈ ਜਾਂਦੀ ਹੈ। ਖਰੀਦੋ-ਫਰੋਖਤ ਦੇ ਸਟਾਲ ਲੱਗਦੇ ਹਨ, ਜਿੱਥੋਂ ਔਰਤਾਂ ਗਹਿਣੇ, ਕੱਪੜੇ, ਜੁੱਤੀਆਂ ਅਤੇ ਹੋਰ ਹਾਰ-ਸ਼ਿੰਗਾਰ ਦਾ ਸਾਮਾਨ ਖਰੀਦਦੀਆਂ ਹਨ। ਹੋਰ ਜਾਣਕਾਰੀ ਲਈ : 916-320-9444 ਜਾਂ 916-240-6969 ’ਤੇ ਸੰਪਰਕ ਕੀਤਾ ਜਾ ਸਕਦਾ ਹੈ।


Share