ਐਲਕ ਗਰੋਵ ਪਾਰਕ ’ਚ 8 ਅਗਸਤ ਨੂੰ ਮਨਾਈਆਂ ਜਾਣਗੀਆਂ ਤੀਆਂ; ਤਿਆਰੀਆਂ ਮੁਕੰਮਲ

211
Share

ਸੈਕਰਾਮੈਂਟੋ, 4 ਅਗਸਤ (ਪੰਜਾਬ ਮੇਲ)- ਇੰਟਰਨੈਸ਼ਨਲ ਪੰਜਾਬੀ ਕਲਚਰ ਅਕੈਡਮੀ ਵੱਲੋਂ ਸਾਲਾਨਾ ਤੀਆਂ ਦਾ ਮੇਲਾ ਐਲਕ ਗਰੋਵ ਪਾਰਕ ’ਚ 8 ਅਗਸਤ, ਦਿਨ ਐਤਵਾਰ, ਸ਼ਾਮ 4 ਵਜੇ ਤੋਂ 8 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਤੀਆਂ ਦੇ ਮੇਲੇ ਨਾਲ ਸੰਬੰਧਤ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਤੀਆਂ ਦੇ ਮੇਲੇ ’ਚ ਗੀਤ, ਸੰਗੀਤ, ਗਿੱਧਾ, ਬੋਲੀਆਂ, ਡੀ.ਜੇ. ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਨੋਰੰਜਕ ਆਈਟਮਾਂ ਹੋਣਗੀਆਂ। ਜਿਵੇਂ ਪੰਜਾਬ ਵਿਚ ਅਸਲੀ ਤੀਆਂ ਮਨਾਈਆਂ ਜਾਂਦੀਆਂ ਹਨ, ਉਸੇ ਤਰ੍ਹਾਂ ਦੀਆਂ ਤੀਆਂ ਪਿਛਲੇ 15 ਸਾਲਾਂ ਤੋਂ ਐਲਕ ਗਰੋਵ ਰਿਜਨਲ ਪਾਰਕ, ਐਲਕ ਗਰੋਵ ਵਿਖੇ ਵੀ ਕਰਵਾਈਆਂ ਜਾਂਦੀਆਂ ਹਨ। ਸਿਰਫ ਔਰਤਾਂ ਲਈ ਹੋਣ ਵਾਲੇ ਤੀਆਂ ਤੀਜ ਦੇ ਮੇਲੇ ਵਿਚ ਪੀਂਘਾਂ ਝੂਟਣਾ, ਚਰਖੇ ਕੱਤਣਾ, ਢੋਲਕੀ ਵਜਾਉਣੀ ਅਤੇ ਨੱਚ-ਗਾ ਕੇ ਔਰਤਾਂ ਆਪਣੇ ਚਾਅ ਪੂਰੇ ਕਰਦੀਆਂ ਹਨ। ਇਸ ਮੌਕੇ ਬਾਜਵਾ ਪਰਿਵਾਰ ਵੱਲੋਂ ਮਿੱਠੇ ਜਲ ਦੀ ਛਬੀਲ ਲਾਈ ਜਾਂਦੀ ਹੈ। ਖਰੀਦੋ-ਫਰੋਖਤ ਦੇ ਸਟਾਲ ਲੱਗਦੇ ਹਨ, ਜਿੱਥੋਂ ਔਰਤਾਂ ਗਹਿਣੇ, ਕੱਪੜੇ, ਜੁੱਤੀਆਂ ਅਤੇ ਹੋਰ ਹਾਰ-ਸ਼ਿੰਗਾਰ ਦਾ ਸਾਮਾਨ ਖਰੀਦਦੀਆਂ ਹਨ। ਹੋਰ ਜਾਣਕਾਰੀ ਲਈ : 916-320-9444 ਜਾਂ 916-240-6969 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Share