ਐਰੀਜ਼ੋਨਾ ’ਚ ਸੜਕ ਹਾਦਸੇ ’ਚ ਇਕੋ ਹੀ ਪਰਿਵਾਰ ਦੇ 4 ਜੀਆਂ ਦੀ ਮੌਤ

59
1. ਅਹਤੀਸ਼ ਨਾਗਾਰਾਜਨ 2. ਧਨੇਸ਼ ਨਾਗਾਰਾਜਨ
Share

-ਭਾਰਤ ਤੋਂ ਪੁੱਤਰਾਂ ਨੂੰ ਮਿਲਣ ਲਈ ਅਮਰੀਕਾ ਆਏ ਸਨ ਤੇਲਗੂ ਮੂਲ ਦੇ ਮਾਂ-ਪਿਉ
ਨਿਊਯਾਰਕ, 24 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕਾ ਦੇ ਐਰੀਜ਼ੋਨਾ ਸੂਬੇ ’ਚ ਟਰੱਕ-ਕਾਰ ਹਾਦਸੇ ’ਚ ਭਾਰਤੀ ਮੂਲ ਦੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ, ਜਿਸ ਵਿਚ ਮਾਂ-ਪਿਓ ਅਤੇ ਉਨ੍ਹਾਂ ਦੇ ਦੋ ਪੁੱਤਰ ਸ਼ਾਮਲ ਸਨ।¿;
ਆਂਧਰਾ ਪ੍ਰਦੇਸ਼ ਨਾਲ ਸੰਬੰਧਤ ਮਾਂ-ਪਿਓ ਆਪਣੇ ਦੋ ਪੁੱਤਰਾਂ ਧਨੇਸ਼ ਨਾਗਾਰਾਜਨ ਅਤੇ ਅਹਤੀਸ਼ ਨਾਗਾਰਾਜਨ ਨੂੰ ਮਿਲਣ ਲਈ ਅਮਰੀਕਾ ਆਏ ਸਨ, ਜੋ ਟੈਂਪੇ ਵਿਚ ਰਹਿੰਦੇ ਸਨ। ਇਨ੍ਹਾਂ ਦੀ ਕਾਰ ਨੂੰ ਇਕ ਟਰੈਕਟਰ-ਟਰਾਲੇ ਨੇ ਟੱਕਰ ਮਾਰ ਦਿੱਤੀ, ਜਿਸ ਵਿਚ ਮਾਤਾ-ਪਿਤਾ ਸਮੇਤ ਇੱਕੋ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਰਿਵਾਰ ਦਾ ਇਕ ਨੌਜਵਾਨ ਜਿਸ ਦਾ ਨਾਂ ਧਨੇਸ਼ ਨਾਗਾਰਾਜਨ ਅਮਰੀਕਾ ਵਿਚ ਇੱਕ ਗਾਇਕ ਅਤੇ ਸੰਗੀਤਕਾਰ ਸੀ।
ਇਸ ਦੁਖਦਾਈ ਹਾਦਸੇ ਵਿਚ ਇੱਕੋ ਹੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਇਹ ਪਰਿਵਾਰ ਐਰੀਜ਼ੋਨਾ ਦੇ ਸਿਟੀ ਸੇਡੋਨਾ ਵਿਖੇ ਕਿਸੇ ਨੂੰ ਮਿਲਣ ਜਾ ਰਹੇ ਸਨ। ਜਦੋਂ ਉਹ ਜਿਸ ਕਾਰ ਵਿਚ ਸਨ, ਉਸ ਨੂੰ ਇੱਕ ਟਰੈਕਟਰ ਟਰੇਲਰ ਨੇ ਸਿੱਧੀ ਟੱਕਰ ਮਾਰ ਦਿੱਤੀ। ਟਰੱਕ ਦੇ ਡਰਾਈਵਰ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦੀ ਬ੍ਰੇਕ ਫੇਲ ਹੋ ਜਾਣ ਦੇ ਕਾਰਨ ਇੰਨਾ ਵੱਡਾ ਹਾਦਸਾ ਵਾਪਰਿਆ। ਇਹ ਹਾਦਸਾ ਐਰੀਜ਼ੋਨਾ ਦੇ ਫਲੈਗਸਟਾਫ ਦੇ ਨੇੜੇ ਰੂਟ 17 ’ਤੇ ਵਾਪਰਿਆ।¿; ਜਨਤਕ ਸੁਰੱਖਿਆ ਵਿਭਾਗ ਨੇ ਮਾਰੇ ਗਏ ਲੋਕਾਂ ਦੀ ਪਹਿਚਾਣ ਗਿਆਨੱਪਨ ਨਾਗਾਰਾਜਨ (54), ਵਿਜੇ ਲਕਸ਼ਮੀ (45), ਅਤੇ ਉਨ੍ਹਾਂ ਦੇ ਦੋ ਪੁੱਤਰ ਜਿਨ੍ਹਾਂ ਵਿਚ ਇਕ ਅਤੀਸ਼ ਨਾਗਾਰਾਜਨ (24) ਅਤੇ ਦੂਸਰਾ ਦਿਨੇਸ਼ ਨਾਗਾਰਾਜਨ (23) ਵਜੋਂ ਕੀਤੀ ਗਈ ਹੈ। ਮਰਨ ਵਾਲਿਆਂ ਵਿਚੋਂ ਮਾਰੇ ਗਏ ਦੋ ਨੌਜਵਾਨਾਂ ਸਮੇਤ ਉਨ੍ਹਾਂ ਦੇ ਮਾਤਾ-ਪਿਤਾ ਸਨ।

Share