ਐਰੀਜ਼ੋਨਾ ’ਚ ਦੋ ਅਲੱਗ ਥਾਵਾਂ ’ਤੇ ਮਿਲੇ ਮਨੁੱਖੀ ਸਰੀਰ ਦੇ ਅੰਗ

456
Share

ਫਰਿਜ਼ਨੋ, 29 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਸੂਬੇ ਐਰੀਜ਼ੋਨਾ ਵਿਚ ਦੋ ਅਲੱਗ ਸਥਾਨਾਂ ’ਤੇ ਮਨੁੱਖੀ ਸਰੀਰ ਦੇ ਅੰਗ ਮਿਲੇ ਹਨ ਅਤੇ ਅਧਿਕਾਰੀਆਂ ਅਨੁਸਾਰ ਇਹ ਅੰਗ ਕਿਸੇ ਤਰ੍ਹਾਂ ਦੀ ਡਾਕਟਰੀ ਖੋਜਾਂ ਦਾ ਹਿੱਸਾ ਹੋ ਸਕਦੇ ਹਨ। ਯੈਵਾਪਾਈ ਕਾਉਂਟੀ ਸ਼ੈਰਿਫ ਦੇ ਦਫਤਰ ਦੁਆਰਾ ਐਤਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ, ਸ਼ਨੀਵਾਰ ਨੂੰ ਪ੍ਰੈਸਕੋਟ ਦੇ ਨਜ਼ਦੀਕ ਅਧਿਕਾਰੀਆਂ ਨੂੰ ਇਨ੍ਹਾਂ ਅੰਗਾਂ ਬਾਰੇ ਸੂਚਿਤ ਕੀਤਾ ਗਿਆ, ਜਿਸਦੇ ਬਾਅਦ ਇੱਕ ਜਾਂਚ ਦੌਰਾਨ ਇਨ੍ਹਾਂ ਅੰਗਾਂ ਦੇ ਮਨੁੱਖੀ ਅੰਗ ਹੋਣ ਦੀ ਪੁਸ਼ਟੀ ਕੀਤੀ ਗਈ। ਕਾਰਵਾਈ ਦੌਰਾਨ ਇਸ ਖੇਤਰ ਨੂੰ ਸੁਰੱਖਿਅਤ ਕਰਨ ਦੇ ਨਾਲ ਇਸ ਬਾਰੇ ਿਮੀਨਲ ਜਾਂਚ ਬਿਊਰੋ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ। ਇਸ ਸੰਬੰਧੀ ਤਫ਼ਤੀਸ਼ ਹਨੇਰੇ ਤੱਕ ਜਾਰੀ ਰਹੀ ਅਤੇ ਯੈਵਾਪਾਈ ਕਾਉਂਟੀ ਮੈਡੀਕਲ ਐਗਜ਼ਾਮੀਨਰ ਦੇ ਦਫਤਰ ਦੀ ਸਹਾਇਤਾ ਨਾਲ ਐਤਵਾਰ ਸਵੇਰੇ ਦੁਬਾਰਾ ਫਿਰ ਸ਼ੁਰੂ ਕੀਤੀ ਗਈ। ਇਸ ਮੌਕੇ ਪ੍ਰੈਸਕੋਟ ਦੇ ਉੱਤਰ ਪੱਛਮ ਵਿਚ ਵਿਲੀਅਮਸਨ ਵੈਲੀ ਦੇ ਨੇੜੇ ਕੈਂਪ ਵੁੱਡ ਖੇਤਰ ਵਿਚ ਐਤਵਾਰ ਨੂੰ ਹੋਰ ਬਾਕੀ ਰਹਿੰਦੇ ਮਨੁੱਖੀ ਅੰਗ ਪ੍ਰਾਪਤ ਹੋਏ। ਇਨ੍ਹਾਂ ਅੰਗਾਂ ਦੇ ਮਾਮਲੇ ਵਿਚ ਯੈਵਾਪਾਈ ਕਾਉਂਟੀ ਮੈਡੀਕਲ ਐਗਜਾਮੀਨਰ ਡਾ. ਜੇਫਰੀ ਨਾਈਨ ਦੇ ਅਨੁਸਾਰ ਇਨ੍ਹਾਂ ਦੋਵੇਂ ਸਾਈਟਾਂ ਦੀਆਂ ਲਾਸ਼ਾਂ ਇੱਕ ਮੈਡੀਕਲ ਸੰਸਥਾ ਦੀਆਂ ਪ੍ਰਤੀਤ ਹੁੰਦੀਆਂ ਹਨ ਅਤੇ ਵਿਦਿਅਕ ਅਤੇ ਖੋਜ ਖੇਤਰ ਵਿਚ ਵਰਤੋਂ ਕੀਤੀਆਂ ਹੋ ਸਕਦੀਆਂ ਹਨ। ਜਦਕਿ ਸ਼ੈਰਿਫ ਦੇ ਦਫ਼ਤਰ ਨੇ ਕਿਹਾ ਕਿ ਇਸ ਤਫ਼ਤੀਸ਼ ਨੂੰ ਕੁੱਝ ਸਾਬਤ ਨਾ ਹੋ ਜਾਣ ਤੱਕ ਇੱਕ ਕਤਲ ਦੇ ਤੌਰ ’ਤੇ ਮੰਨਿਆ ਜਾਵੇਗਾ। ਇਨ੍ਹਾਂ ਮਨੁੱਖੀ ਅਵਸ਼ੇਸ਼ਾਂ ਦੇ ਮਾਮਲੇ ਵਿਚ ਪੁਲਿਸ ਵਿਭਾਗ ਦੁਆਰਾ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਧਿਕਾਰੀਆਂ ਨੂੰ ਯਕੀਨ ਹੈ ਕਿ ਉਹ ਜਲਦੀ ਹੀ ਇਸ ਕੇਸ ਨੂੰ ਸੁਲਝਾਉਣ ’ਚ ਸਫਲਤਾ ਪ੍ਰਾਪਤ ਕਰਨਗੇ।


Share