ਐਮ.ਪੀ. ‘ਚ ਗ੍ਰੰਥੀ ਕੁੱਟਮਾਰ ਮਾਮਲਾ : ਦੋ ਪੁਲਿਸ ਵਾਲੇ ਮੁਅੱਤਲ

555
Share

ਬਰਵਾਨੀ, 8 ਅਗਸਤ (ਪੰਜਾਬ ਮੇਲ)-ਪੁਲਿਸ ਮੁਲਾਜ਼ਮਾਂ ਵੱਲੋਂ ਇਕ ਸਿੱਖ ਗ੍ਰੰਥੀ ਨੂੰ ਕੇਸਾਂ ਤੋਂ ਫੜ ਕੇ ਧੁਹਣ ਦੀ ਘਟਨਾ ਪਿੱਛੋਂ ਦੋ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਮਾਮਲਾ ਉਦੋਂ ਭਖਿਆ ਜਦੋਂ ਇਸ ਸਬੰਧੀ ਇਕ ਵੀਡੀਓ ਵਾਇਰਲ ਹੋ ਗਈ ਜਿਸ ਵਿਚ ਪੁਲਿਸ ਮੁਲਾਜ਼ਮ ਇਕ ਸਿੱਖ ਗ੍ਰੰਥੀ ਨੂੰ ਘੜੀਸ ਕੇ ਲਿਜਾਂਦੇ ਦਿਖਾਈ ਦਿੱਤੇ। 50 ਸਕਿੰਟਾਂ ਦੇ ਇਸ ਵੀਡੀਓ ਵਿਚ ਇਕ ਨੌਜਵਾਨ, ਜਿਸ ਦੀ ਪਛਾਣ ਪ੍ਰੇਮ ਸਿੰਘ ਵਜੋਂ ਹੋਈ ਹੈ, ਪੁਲਿਸ ਮੁਲਾਜ਼ਮ ਦੇ ਪੈਰਾਂ ਵਿਚ ਹੈ ਤੇ ਉਹ ਉਸ ਨੂੰ ਕੇਸਾਂ ਤੋਂ ਫੜ ਕੇ ਘੜੀਸ ਰਿਹਾ ਹੈ ਜਦੋਂਕਿ ਇਕ ਹੋਰ ਸਿੱਖ ਨੌਜਵਾਨ ਉਸ ਨੂੰ ਬਚਾਉਣ ਲਈ ਆਇਆ ਤਾਂ ਦੂਜੇ ਪੁਲਿਸ ਮੁਲਾਜ਼ਮ ਨੇ ਉਸ ਨੂੰ ਧੱਕਾ ਮਾਰ ਦਿੱਤਾ। ਪ੍ਰੇਮ ਸਿੰਘ ਚੀਕ-ਚੀਕ ਕੇ ਕਹਿ ਰਿਹਾ ਹੈ, ‘ਉਹ ਸਾਨੂੰ ਕੁੱਟ ਰਹੇ ਹਨ, ਉਹ ਸਾਨੂੰ ਮਾਰ ਰਹੇ ਹਨ, ਪੁਲਿਸ ਵਾਲੇ ਸਾਡੇ ਕੇਸ ਖਿੱਚ ਰਹੇ ਹਨ, ਉਹ ਸਾਨੂੰ ਆਪਣਾ ਸਟਾਲ ਨਹੀਂ ਲਗਾਉਣ ਦੇ ਰਹੇ।’ ਉਹ ਲੋਕਾਂ ਨੂੰ ਬਚਾਉਣ ਲਈ ਅਪੀਲ ਕਰ ਰਿਹਾ ਹੈ।

ਇਹ ਘਟਨਾ ਬੜਵਾਨੀ ਦੇ ਰਾਜਪੁਰ ਤਹਿਸੀਲ ਦੀ ਹੈ, ਇਲਾਕੇ ਵਿਚ ਚਾਅ ਦਾ ਠੇਲਾ ਲਾਉਣ ਨੂੰ ਲੈ ਕੇ ਪੁਲਿਸ ਅਤੇ ਪ੍ਰੇਮ ਸਿੰਘ ਗੰ੍ਰਥੀ ਦੇ ਪਰਵਾਰ ਦੇ ਵਿਚ ਝਗੜਾ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਪ੍ਰੇਮ ਸਿੰਘ ਨੇ ਸ਼ਰਾਬ ਪੀਤੀ ਹੋਈ ਸੀ, ਦੂਜੇ ਪਾਸੇ ਗ੍ਰੰਥੀ ਦਾ ਕਹਿਣਾ ਹੈ ਕਿ ਰਿਸ਼ਵਤ ਦੇਣ ਤੋਂ ਮਨ੍ਹਾ ਕਰਨ ਤੋਂ ਬਾਅਦ ਪੁਲਿਸ ਕਰਮੀ ਨੇ ਉਨ੍ਹਾਂ ਨਾਲ ਮਾਰੁਕੱਟ ਕੀਤੀ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਇਸ ਮਾਮਲੇ ਵਿਚ ਦੋ ਪੁਲਿਸ ਕਰਮੀਆਂ ਨੁੰ ਮੁਅੱਤਲ ਕਰ ਦਿੱਤਾ ਗਿਆ। ਇਸ ਵਿਚ ਇੱਕ ਏਐਸਆਈ ਤੇ ਇੱਕ ਹੈਡ ਕਾਂਸਟੇਬਲ ਸ਼ਾਮਲ ਹੈ।


Share