ਐਮੀ ਬੈਰੇਟਾ ਹੋਵੇਗੀ ਅਮਰੀਕਾ ਵਿਚ ਸੁਪਰੀਮ ਕੋਰਟ ਦੀ ਨਵੀਂ ਜੱਜ

399
Share

ਵਾਸ਼ਿੰਗਟਨ, 26 ਸਤੰਬਰ (ਪੰਜਾਬ ਮੇਲ)- ਅਮਰੀਕਾ ਵਿਚ ਸੁਪਰੀਮ ਕੋਰਟ ਦੀ ਜੱਜ ਰੂਥ ਗਿੰਸਬਰਗ ਦੇ ਦੇਹਾਂਤ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਜੱਜ ਐਮੀ ਕੋਨੀ ਬੈਰੇਟ ਦੇ ਨਾਂ ਦੀ ਪੇਸ਼ਕਸ਼ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਟਰੰਪ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਲਈ ਨਵੇਂ ਜੱਜ ਦਾ ਨਾਂ ਸ਼ਨਿੱਚਰਵਾਰ ਨੂੰ ਵਾਈਟ ਹਾਊਸ ਦੇ ਰੋਜ਼ ਗਾਰਡਨ ਵਿਚ ਕਰਨਗੇ।

ਵਰਤਮਾਨ ਵਿਚ 48 ਸਾਲਾ ਬੈਰੇਟ ਸੱਤਵੇਂ ਸਰਕਟ ਕੋਰਟ ਆਫ਼ ਅਪੀਲਸ ਵਿਚ ਜੱਜ ਹਨ। ਇਸ ਦੇ ਲਈ ਵੀ ਉਨ੍ਹਾਂ ਦੇ ਨਾਂ ਦਾ ਪ੍ਰਸਤਾਵ ਟਰੰਪ ਨੇ ਹੀ 2017 ਵਿਚ ਦਿੱਤਾ ਸੀ। ਅਮਰੀਕੀ ਸੈਨੇਟ ਵਿਚ ਉਨ੍ਹਾਂ ਦੇ ਨਾਂ ‘ਤੇ 55-43 ਵੋਟ ਮਿਲੇ ਸੀ। ਹਾਲਾਂਕਿ ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਨਾਂ ਦੇ ਐਲਾਨ ਤੱਕ ਟਰੰਪ ਅਪਣੀ ਯੋਜਨਾ ਵਿਚ ਬਦਲਾਅ ਵੀ ਕਰ ਸਕਦੇ ਹਨ। ਦ ਹਿਲ ਨਿਊਜ਼ ਪੇਪਰ ਦੇ ਅਨੁਸਾਰ, ਬੈਰੇਟ ਇੱਥੇ ਦੇ ਈਸਾਈਆਂ ਦੀ ਵੀ ਪਸੰਦ ਹਨ। ਬੈਰੇਟ ਦੇ ਕੋਲ ਰਿਪਬਲਿਕਨ ਸੀਨੇਟਰ ਦਾ ਮਜ਼ਬੂਤ ਸਮਰਥਨ ਹੈ।
ਐਮੀ ਦੇ ਸੁਪਰੀਮ ਕੋਰਟ ਜੱਜ ਦੇ ਤੌਰ ‘ਤੇ ਨਿਯੁਕਤ ਹੋਣ ਨਾਲ ਇੱਥੇ ਗਰਭਪਾਤ ਕਾਨੂੰਨ ਵਿਚ ਬਦਲਾਅ ਦੀ ਮੰਗ ਵਾਲੇ ਅੰਦੋਲਨ ‘ਤੇ ਫਰਕ ਪੈ ਸਕਦਾ ਹੈ। ਮਹਿਲਾ ਅਧਿਕਾਰਾਂ ਦੀ ਬੁਲੰਦ ਆਵਾਜ਼ ਰਹੀ ਮਰਹੂਮ ਜਸਟਿਸ ਗਿੰਸਬਰਗ ਦੀ ਜਗ੍ਹਾ ਭਰਨਾ ਉਨ੍ਹਾਂ ਦੇ ਲਈ ਆਸਾਨ ਨਹੀਂ ਹੋਣ ਵਾਲਾ। ਐਮੀ ਨੂੰ ਚੰਗਾ ਲੇਖਕ ਵੀ ਮੰਨਿਆ ਜਾਂਦਾ ਹੈ। ਮਨੁੱਖੀ ਅਧਿਕਾਰਾਂ  ‘ਤੇ ਵੀ ਉਨ੍ਹਾਂ ਨੇ ਦਲੀਲਾਂ ਦਿੱਤੀਆਂ ਹਨ। ਅਮਰੀਕੀ ਸੁਪਰੀਮ ਕੋਰਟ ਵਿਚ 9 ਜੱਜ ਹੁੰਦੇ ਹਨ। ਕਿਸੇ ਅਹਿਮ ਫ਼ੈਸਲੇ ਦੇ ਸਮੇਂ ਜੇਕਰ ਇਨ੍ਹਾਂ ਦੀ ਰਾਏ 4-4 ਵਿਚ ਵੰਡੀ ਜਾਵੇ ਤਾਂ ਸਰਕਾਰ ਦੁਆਰਾ ਨਿਯੁਕਤ ਜੱਜ ਦਾ ਵੋਟ ਫ਼ੈਸਲਾਕੁੰਨ ਹੋ ਜਾਂਦਾ ਹੈ ਅਤੇ ਅੱਜ ਰਾਸ਼ਟਰਪਤੀ ਦੁਆਰਾ ਨਿਯੁਕਤ ਹੁੰਦਾ ਹੈ ਤਾਂ ਮੰਨਿਆ ਇਹ ਜਾਂਦਾ ਹੈ ਕਿ ਉਹ ਸਰਕਾਰ ਦੇ ਪੱਖ ਵਿਚ ਹੀ ਫ਼ੈਸਲਾ ਦੇਵੇਗਾ।
ਸੁਪਰੀਮ ਕੋਰਟ ਦੇ ਲਈ ਇਹ ਨਾਮਜ਼ਦਗੀ ਕਾਫੀ ਲਾਭਕਾਰੀ ਹੈ। ਕਿਉਂਕਿ ਇੱਥੇ ਜੱਜਾਂ ਦੀ ਨਿਯੁਕਤੀ ਲਾਈਫਟਾਈਮ ਦੇ ਲਈ ਹੁੰਦੀ ਹੈ ਅਤੇ ਹੋਰ ਕੋਰਟਾਂ ਤੋਂ ਅਲੱਗ ਇੱਥੇ ਦੇ ਜੱਜਾਂ ਦੀ ਕੋਈ ਰਿਟਾਇਰਮੈਂਟ ਉਮਰ ਨਹੀਂ ਹੁੰਦੀ। ਟਰੰਪ ਵਲੋਂ ਇਸ ਨਾਂ ਦੀ ਪੇਸ਼ਕਸ਼ ‘ਤੇ ਡੈਮੋਕਰੇਟ ਵਲੋਂ ਕੜੀ ਇਤਰਾਜ਼ ਜਤਾਇਆ ਜਾ ਰਿਹਾ ਹੈ। ਡੈਮੋਕਰੇਟ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਨੇ ਕਿਹਾ ਹੈ ਕਿ ਇਸ ਅਹੁਦੇ ਦੇ ਲਈ ਨਾਂ, 3 ਨਵੰਬਰ ਨੂੰ ਚੋਣਾਂ ਵਿਚ ਜੇਤੂ ਵਲੋਂ ਕੀਤੇ ਜਾਣ ਦੀ ਜ਼ਰੂਰਤ ਹੈ।


Share