ਐਮਾਜ਼ਾਨ ਦੇ 20 ਹਜ਼ਾਰ ਕਰੀਬ ਕਰਮਚਾਰੀ ਹੋਏ ਕੋਰੋਨਾਵਾਇਰਸ ਨਾਲ ਸੰਕ੍ਰਮਿਤ

613
Share

ਵਾਸ਼ਿੰਗਟਨ, 2 ਅਕਤੂਬਰ (ਪੰਜਾਬ ਮੇਲ)- ਦੁਨੀਆਂ ਭਰ ‘ਚ ਕੋਰੋਨਾਵਾਇਰਸ ਕਾਰਨ ਵੱਡੀਆਂ ਕੰਪਨੀਆਂ ਦੇ ਕਰਮਚਾਰੀ, ਨੇਤਾ ਅਤੇ ਅਦਾਕਾਰ ਵਾਇਰਸ ਦੀ ਚਪੇਟ ‘ਚ ਆਏ ਹਨ। ਐਮਾਜ਼ਾਨ ਦੇ ਕਰੀਬ 20 ਹਜ਼ਾਰ ਕਰਮਚਾਰੀ ਹੁਣ ਤੱਕ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਪਾਏ ਗਏ ਹਨ। ਈ-ਰੀਟੇਲ ਕੰਪਨੀ ਐਮਾਜ਼ਾਨ ਨੇ ਵੀਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਰਚ ਤੋਂ ਲੈ ਕੇ ਹੁਣ ਤੱਕ ਉਸ ਦੇ 19,800 ਕਰਮਚਾਰੀ ਕੋਰੋਨਾਵਾਇਰਸ ਨਾਲ ਸੰਕ੍ਰਮਿਤ ਪਾਏ ਗਏ ਹਨ।
ਐਮਾਜ਼ਾਨ ਨੇ ਕਿਹਾ ਹੈ ਕਿ 1.37 ਮਿਲੀਅਨ ਫਰੰਟਲਾਈਨ ਕਰਮਚਾਰੀਆਂ ਦੇ ਇਨ੍ਹਾਂ ਅੰਕੜਿਆਂ ਵਿਚ ਉਸ ਦੇ ਗ੍ਰੋਸਰੀ ਸਟੋਰ ‘ਤੇ ਕੰਮ ਕਰਨ ਵਾਲੇ ਕਰਮਚਾਰੀ ਵੀ ਸ਼ਾਮਲ ਹਨ। ਜਿਸ ਨਾਲ ਪਤਾ ਚੱਲਦਾ ਹੈ ਕਿ ਜਿੰਨਾ ਖਦਸ਼ਾ ਸੀ ਉਸ ਨਾਲੋਂ ਘੱਟ ਹੀ ਇਨਫੈਕਸ਼ਨ ਦਾ ਅੰਕੜਾ ਦੇਖਣ ਨੂੰ ਮਿਲਿਆ ਹੈ। ਇਹ ਅੰਕੜੇ ਕੰਪਨੀ ਨੇ ਉਦੋਂ ਜਾਰੀ ਕੀਤੇ ਹਨ ਜਦੋਂ ਲੌਜਿਸਟਿਕ ਸੈਂਟਰ ਵਾਲੇ ਕੁਝ ਕਰਮਚਾਰੀਆਂ ਨੇ ਇਸ ਗੱਲ ਦੀ ਨਿੰਦਾ ਕੀਤੀ ਕਿ ਕੰਪਨੀ ਆਪਣੇ ਸੰਕ੍ਰਮਿਤ ਕਰਮੀਆਂ ਬਾਰੇ ਜਾਣਕਾਰੀ ਨਹੀਂ ਦੇ ਰਹੀ ਹੈ।
ਹੁਣ ਐਮਾਜ਼ਾਨ ਆਪਣੀਆਂ 650 ਸਾਈਟਾਂ ‘ਤੇ ਰੋਜ਼ਾਨਾ 50,000 ਲੋਕਾਂ ਦੀ ਟੈਸਟਿੰਗ ਕਰ ਰਿਹਾ ਹੈ। ਫਰੰਟਲਾਈਨ ਕਰਮਚਾਰੀਆਂ ‘ਚ ਕੋਰੋਨਾਵਾਇਰਸ ਇਨਫੈਕਸ਼ਨ ਸਬੰਧੀ ਆਪਣੀ ਬਲਾਗ ਪੋਸਟ ‘ਚ ਐਮਾਜ਼ਾਨ ਨੇ ਕਿਹਾ ਹੈ, ”ਇਸ ਸੰਕਟ ਦੀ ਸ਼ੁਰੂਆਤ ਦੇ ਬਾਅਦ ਤੋਂ ਅਸੀਂ ਆਪਣੇ ਕਰਮਚਾਰੀਆਂ ਨੂੰ ਸੂਚਿਤ ਕਰਨ ਲਈ ਸਖਤ ਮਿਹਨਤ ਕੀਤੀ ਹੈ।”


Share