ਐਬਟਸਫੋਰਡ ਵਿਖੇ ਸੜਕ ‘ਤੇ ਪੈਦਲ ਜਾ ਰਹੇ ਪੰਜਾਬੀ ਬਜ਼ੁਰਗ ‘ਤੇ ਹਮਲਾ

455
Share

ਐਬਟਸਫੋਰਡ, 12 ਨਵੰਬਰ (ਪੰਜਾਬ ਮੇਲ)- ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਵਿਖੇ ਸੜਕ ‘ਤੇ ਪੈਦਲ ਜਾ ਰਹੇ 88 ਸਾਲਾ ਪੰਜਾਬੀ ਬਜ਼ੁਰਗ ਕਰਤਾਰ ਸਿੰਘ ਨੂੰ ਅਣਪਛਾਤੇ ਵਿਅਕਤੀ ਪਿਛਲੇ ਦਿਨੀਂ ਹਮਲਾ ਕਰ ਕੇ ਜ਼ਖ਼ਮੀ ਕਰ ਗਏ ਸਨ। ਪੰਜਾਬੀਆਂ ਦੀ ਭਾਰੀ ਵਸੋਂ ਵਾਲੇ ਤੇ ਹੁਣ ਸ਼ਹਿਰ ਸਰੀ ਨਿਵਾਸੀ ਪੰਜਾਬੀ ਬਜ਼ੁਰਗ ਮਨਜੀਤ ਸਿੰਘ ਬਰਸਾ 2 ਗੋਰੇ ਨੌਜਵਾਨਾਂ ਵੱਲੋਂ ਕੀਤੀ ਕੁੱਟਮਾਰ ਕਾਰਨ ਗੰਭੀਰ ਜ਼ਖ਼ਮੀ ਹੋ ਗਏ। ਖ਼ਬਰ ਅਨੁਸਾਰ ਮਨਜੀਤ ਸਿੰਘ ਬਸਰਾ ਸਰੀ ਦੇ ਨਿਊਟਨ ਇਲਾਕੇ ‘ਚ ਸ਼ਾਮ ਵੇਲੇ ਸੈਰ ਕਰ ਰਹੇ ਸਨ ਤਾਂ 20 ਸਾਲ ਦੀ ਉਮਰ ਦੇ 2 ਗੋਰੇ ਨੌਜਵਾਨਾਂ ਨੇ ਉਨ੍ਹਾਂ ਉੱਪਰ ਅਚਾਨਕ ਹਮਲਾ ਕਰ ਦਿੱਤਾ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਹੇਠਲੇ ਹਿੱਸੇ ਦੇ ਤਕਰੀਬਨ ਅੱਧੇ ਦੰਦ ਟੁੱਟ ਗਏ। ਉੱਥੇ ਸੈਰ ਕਰ ਰਹੇ ਇਕ ਜੋੜੇ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਐਂਬੂਲੈਂਸ ਬੁਲਾ ਕੇ ਮਨਜੀਤ ਸਿੰਘ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਹਮਲਾਵਰਾਂ ਦੀ ਭਾਲ ਕਰ ਰਹੀ ਹੈ।


Share