ਐਬਟਸਫੋਰਡ ਵਿਖੇ ਕਰਵਾਏ ਕਬੱਡੀ ਕੱਪ ਤੇ ਯੂਥ ਕਬੱਡੀ ਕਲੱਬ ਕਨੈਡਾ ਦੀ ਟੀਮ ਪਹਿਲੇ ਨੰਬਰ ਤੇ ਰਹੀ

766
Share

ਐਬਟਸਫੋਰਡ, 24 ਅਗਸਤ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ਕਰੋਨਾ ਮਹਾਂਮਾਰੀ ਕਾਰਨ ਕਨੇਡਾ ਵਿੱਚ ਬੰਦ ਪਏ ਖੇਡ ਮੇਲਿਆ ਦੀ ਸੁਰੂਆਤ ਇਸ ਵਾਰ ਜੋਰਾ ਸ਼ੋਰਾਂ ਨਾਲ ਹੋ ਚੁੱਕੀ ਹੈ। ਸਾਡੇ ਨਾਲ ਕਨੇਡਾ ਤੋ ਇਸ ਸਬੰਧੀ ਜਾਣਕਾਰੀ ਸਾਝੀ ਕਰਦਿਆਂ ਕਬੱਡੀ ਪਰਮੋਟਰ ਲਾਲੀ ਨਰਵਾਲ ਤੇ ਕਬੱਡੀ ਪਰਮੋਟਰ ਜੋਨਾ ਬੋਲੀਨਾ ਕਨੇਡਾ ਨੇ ਦੱਸਿਆ ਕਿ ਅੱਜ ਦੇ ਦੌਰ ਦੀ ਰੁਝੇਵਿਆ ਭਰੀ ਜਿੰਦਗੀ ਦਰਮਿਆਨ ਹਫਤੇ ਵਰ ਕਬੱਡੀ ਟੂਰਨਾਮੈਟ ਜਿਥੇ ਖਿਡਾਰੀਆਂ ਵਿੱਚ ਅਨੁਸ਼ਾਸਨ ਪੈਦਾ ਕਰਦੇ ਹਨ। ਉਥੇ ਹੀ ਦਰਸ਼ਕਾਂ ਵਿਚ ਆਪਸੀ ਭਾਈਚਾਰਕ ਸਾਂਝ ਪੈਦਾ ਕਰਦੇ ਹਨ। ਨੈਸ਼ਨਲ ਕਬੱਡੀ ਐਸ਼ੋਸ਼ੀਏਸ਼ਨ ਆਫ ਕਨੇਡਾ ਵਲੋ 22 ਅਗਸਤ 2021ਨੂੰ ਰੋਟਰੀ ਸਟੇਡੀਅਮ ਐਬਟਸਫੋਰਡ ਵਿਖੇ ਕਰਵਾਏ ਕਬੱਡੀ ਟੂਰਨਾਮੈਟ ਵਿਚ ਯੂਥ ਕਬੱਡੀ ਕਲੱਬ ਕਨੇਡਾ ਦੀ ਟੀਮ 26 ਅੰਕ ਪ੍ਰਾਪਤ ਕਰਕੇ ਪਹਿਲੇ ਨੰਬਰ ਤੇ ਰਹੀ। ਹਰਜੀਤ ਬਾਜਾਖਾਨਾ ਕਬੱਡੀ ਕਲੱਬ ਕਨੇਡਾ 12,5 ਨੰਬਰ ਪਰਾਪਤ ਕਰਕੇ ਦੂਸਰੇ ਨੰਬਰ ਤੇ ਰਹੀ। ਬੈਸਟ ਰੇਡਰ 8 ਰੇਡਾਂ ਪਾਕੇ 8 ਨੰਬਰ ਕਮਲ ਨਵਾਂ ਪਿੰਡ ਰਿਹਾ। ਬੈਸਟ ਜਾਫੀ 7-7 ਟੱਚ ਤੇ 5-5 ਜੱਫੇ ਗੁਰਦਿੱਤ ਕਿਸ਼ਨਗੜ ਤੇ ਗੋਪੀ ਮਾਣਕੀ ਸਾਂਝੇ ਤੌਰ ਤੇ ਰਹੇ। ਕਬੱਡੀ ਟੂਰਨਾਮੈਟ ਦੌਰਾਨ ਕੁਮੈਟਰੀ ਦੀ ਬਾਖੂਬੀ ਸੇਵਾ ਮੱਖਣ ਅਲੀ ਇਕਬਾਲ ਗਾਲਿਬ ਤੇ ਕਾਲਾ ਰਸ਼ੀਨ ਵਲੋ ਕੀਤੀ ਗਈ। ਚਾਰਜਰ ਟਰੱਕਿੰਗ ਕੰਪਨੀ ਮਿਸ਼ੀਗਨ ਅਮਰੀਕਾ ਬਿੱਲਾ ਡਾਲਾ ਤੇ ਕੀਪਾਂ ਟਾਂਡਾ ਵਲੋ ਬੈਸਟ ਰੇਡਰ ਤੇ ਜਾਫੀ ਨੂੰ ਸੌਨੇ ਦੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਬੱਡੀ ਪਰਮੋਟਰ ਲਾਲੀ ਨਰਵਾਲ ਜੋਨਾ ਬੋਲੀਨਾ ਕਨੇਡਾ ਇੰਦਰਜੀਤ ਰੂਮੀ ਲੱਕੀ ਜੌਹਲ ਸੈਕਟਰੀ ਇਕਬਾਲ ਲੋਕ ਗਾਇਕ ਕੇ ਐਸ ਮੱਖਣ ਬਿੱਟੂ ਜੌਹਲ ਰਾਜ ਪੁਰੇਵਾਲ ਅਤੇ ਬਹੁਤ ਸਾਰੇ ਦਰਸ਼ਕ ਵੀਰ ਹਾਜਰ ਸਨ।

Share