ਐਬਟਸਫੋਰਡ ਦੇ ਜਸਪ੍ਰੀਤ ਸੰਧੂ ਨੂੰ ਨਿਕਲੀ ਇਕ ਮਿਲੀਅਨ ਡਾਲਰ ਦੀ ਲਾਟਰੀ

104
Share

ਸਰੀ, 16 ਜੁਲਾਈ (ਹਰਦਮ ਮਾਨ/ਪੰਜਾਬ ਮੇਲ)-ਐਬਟਸਫੋਰਡ ਦਾ ਜਸਪ੍ਰੀਤ ਸੰਧੂ ਲੋਟੋ ਮੈਕਸ ਲਾਟਰੀ ਦੇ ਇਕ ਮਿਲੀਅਨ ਡਾਲਰ ਦਾ ਜੇਤੂ ਬਣਿਆ ਹੈ। ਉਸ ਨੇ ਇਹ ਲਾਟਰੀ ਟਿਕਟ ਚਿਲੀਵੈਕ ਵਿਚ ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚੋਂ ਖਰੀਦੀ ਸੀ।
ਜਸਪ੍ਰੀਤ ਸੰਧੂ ਨੇ ਦੱਸਿਆ ਕਿ ਜਦੋਂ ਇਕ ਮਿਲੀਅਨ ਦੀ ਲਾਟਰੀ ਜਿੱਤਣ ਬਾਰੇ ਉਸ ਨੇ ਆਪਣੇ ਪਿਤਾ ਨੂੰ ਦੱਸਿਆ ਤਾਂ ਉਨ੍ਹਾਂ ਨੇ ਪਹਿਲਾਂ ਤਾਂ ਵਿਸ਼ਵਾਸ ਨਾ ਕੀਤਾ ਅਤੇ ਕਿਹਾ ਕਿ ਮੈਂ ਮਜ਼ਾਕ ਕਰ ਰਿਹਾ ਹਾਂ। ਫਿਰ ਜਦ ਉਨ੍ਹਾਂ ਨੂੰ ਯਕੀਨ ਆਇਆ ਤਾਂ ਉਨ੍ਹਾਂ ਘੁੱਟ ਕੇ ਉਸ ਨੂੰ ਜੱਫੀ ਪਾਈ ਅਤੇ ਵਧਾਈ ਦਿੱਤੀ। ’ਮੇਰੇ ਲਈ ਇਹ ਬਹੁਤ ਹੀ ਖ਼ਾਸ ਪਲ ਸਨ।” ਉਸ ਨੇ ਕਿਹਾ ਕਿ ਇਸ ਰਕਮ ਨਾਲ ਉਸ ਦੀ ਪ੍ਰਮੁੱਖ ਤਰਜੀਹ ਆਪਣੇ ਪਰਿਵਾਰ ਲਈ ਇਕ ਘਰ ਖਰੀਦਣਾ ਹੈ।


Share