ਐਫਬੀਆਈ ਨੇ 3 ਚੀਨੀ ਨਾਗਰਿਕਾਂ ਨੂੰ ਕੀਤਾ ਗਿਫ਼ਤਾਰ

762
Share

ਅਮਰੀਕਾ ਵਿਚ ਖੋਜ ਵੀਜ਼ੇ ਦੇ ਤਹਿਤ ਰਹਿ ਰਹੇ ਸੀ

ਵਾਸ਼ਿੰਗਟਨ, 24 ਜੁਲਾਈ (ਪੰਜਾਬ ਮੇਲ)- ਨਕਲੀ ਵੀਜ਼ੇ ਦੇ ਦੋਸ਼ ਵਿਚ ਅਮਰੀਕੀ ਏਜੰਸੀ ਐਫਬੀਆਈ ਨੇ ਤਿੰਨ ਚੀਨੀ ਨਾਗਰਿਕਾਂ ਨੂੰ ਕਾਬੂ ਕਰ ਲਿਆ। ਚੌਥਾ ਨਾਗਰਿਕ ਸਾਨ ਫਰਾਂਸਿਸਕੋ ਦੇ ਚੀਨੀ ਵਣਜ ਦੂਤਘਰ ਵਿਚ ਭਗੌੜੇ ਦੇ ਤੌਰ ‘ਤੇ ਰਹਿ ਰਿਹਾ ਹੈ। ਅਮਰੀਕਾ ਦੇ ਨਿਆ ਵਿਭਾਗ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਚਾਰੇ ਅਮਰੀਕਾ ਵਿਚ ਖੋਜ ਵੀਜ਼ੇ ਦੇ ਤਹਿਤ ਰਹਿ ਰਹੇ ਸੀ।
ਅਮਰੀਕੀ ਨਿਆ ਵਿਭਾਗ ਨੇ ਦੱਸਿਆ ਕਿ ਐਫਬੀਆਈ ਨੇ ਅਮਰੀਕਾ ਦੇ 25 ਤੋਂ ਜ਼ਿਆਦਾ ਸ਼ਹਿਰਾਂ ਵਿਚ ਉਨ੍ਹਾਂ ਸ਼ੱਕੀ ਵੀਜ਼ਾ ਧਾਰਕਾਂ ਦਾ ਇੰਟਰਵਿਊ ਲਿਆ ਹੈ ਜੋ ਅਪਣੀ ਚੀਨੀ ਸੈÎਨਿਕ ਮੈਂਬਰਸ਼ਿਪ ਨੂੰ ਲੁਕਾ ਰਹੇ ਹਨ। ਅਮਰੀਕਾ ਵਲੋਂ ਟੈਕਸਸ ਦੇ ਹਿਊਸਟਨ ਵਿਚ ਚੀਨੀ ਵਣਜ ਦੂਤਘਰ ਨੂੰ ਬੰਦ ਕਰਨ ਤੋ ਬਾਅਦ ਅਮਰੀਕਾ ਅਤੇ ਚੀਨ ਦੇ ਵਿਚ ਤਣਾਅ ਵਧ ਸਕਦਾ ਹੈ। ਅਮਰੀਕੀ ਪ੍ਰਸ਼ਾਸਨ ਨੇ ਚੀਨ ‘ਤੇ ਦੋਸ਼ ਲਾਇਆ ਕਿ ਚੀਨ ਸਾਈਬਰ ਅਪਰੇਸ਼ਨ ਦੇ ਜ਼ਰੀਏ ਅਮਰੀਕਾ ਦੀ ਤਕਨੀਕੀ ਸੈਨਿਕ ਸ਼ਕਤੀ ਅਤੇ ਵਿੱਤੀ ਯੋਜਨਾਵਾਂ ਦੀ ਨਿਗਰਾਨੀ ਕਰ ਰਿਹਾ ਹੈ ਲੇਕਿਨ ਚੀਨ ਦੀ ਰਾਜਧਾਨੀ ਬੀਜਿੰਗ ਨੇ ਅਜਿਹੇ ਕਿਸੇ ਵੀ ਦੋਸ਼ ਨੂੰ ਸਿਰੇ ਤੋਂ ਖਾਰਜ ਕੀਤਾ ਹੈ।
ਅਮਰੀਕੀ ਪ੍ਰਸ਼ਾਸਨ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਸ਼ੱਕੀ ਵੀਜ਼ਾ ਧਾਰਕਾਂ ਨੇ ਅਪਣੇ ਪੀਐਲਏ ਨਾਲ ਸਬੰਧ ਹੋਣ ਦੀ ਜਾਣਕਾਰੀ ਨੂੰ ਲੁਕਾਇਆ ਅਤੇ ਖੋਜ ਵੀਜ਼ੇ ਦੇ ਲਈ ਅਪਲਾਈ ਕੀਤਾ। ਹਾਲਾਂਕਿ ਇਸ ਬਿਆਨ ‘ਤੇ ਚੀਨੀ ਦੂਤਘਰ ਨੇ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ। ਐਫਬੀਆਈ ਦੇ Îਡਾਇਰੈਕਟੋਰੇਟ ਕ੍ਰਿਸਟੋਫਰ ਨੇ ਕਿਹਾ ਸੀ ਕਿ ਪਿਛਲੇ ਮਹੀਨੇ ਚੀਨ ਨਾਲ ਸਬੰਧਤ ਪੰਜ ਹਜ਼ਾਰ ਦੇ ਕਰੀਬ ਵੀਜ਼ਾ ਧਾਰਕਾਂ ਕੋਲੋਂ ਪੁਛਗਿੱਛ ਹੋਈ ਸੀ। ਐਫਬੀਆਈ ਨੇ ਦੱਸਿਆ ਕਿ ਏਜੰਸੀ ਨੇ ਹਾਲ ਹੀ ਵਿਚ ਤਿੰਨ ਚੀਨੀ ਨਾਗਰਿਕਾਂ ਨੂੰ ਕਾਬੂ ਕੀਤਾ ਹੈ, ਕਿਉਂਕਿ ਇਹ ਤਿੰਨੋਂ ਲੋਕ ਚੀਨ ਦੀ ਸੈਨਾ ਨਾਲ ਸਬੰਧ ਰਖਦੇ ਹਨ ਅਤੇ ਇਨ੍ਹਾਂ ਤਿੰਨਾਂ ਨੇ ਇਸ ਗੱਲ ਨੂੰ ਲੁਕਾਇਆ ਅਤੇ ਖੋਜ ਤਹਿਤ ਅਮਰੀਕਾ ਦੇ ਸ਼ੋਧ ਕਰਨ ਲੱਗੇ। ਏਜੰਸੀ ਦਾ ਕਹਿਣਾ ਹੈ ਕਿ ਛੇਤੀ ਹੀ ਚੌਥੇ ਸ਼ੱਕੀ ਨਾਗਰਿਕ ਨੂੰ ਵੀ ਗ੍ਰਿਫਤਾਰ ਕਰ ਲਵੇਗੀ।

Share