ਐਨ. ਆਰ . ਆਈ. ਵੀਰਾ ਦੇ ਸਹਿਯੋਗ ਨਾਲ ਪਿੰਡ ਉੱਪਲੀ ਦੀ ਸੰਗਤ ਪਹੁੰਚੀ ਟਿੱਕਰੀ ਬਾਡਰ ਤੇ

461
Share

ਫਰਿਜ਼ਨੋ, 24 ਦਸੰਬਰ (ਕੈਲੀਫੋਰਨੀਆਂ) ਨੀਟਾ ਮਾਛੀਕੇ /ਕੁਲਵੰਤ ਧਾਲੀਆ/ਪੰਜਾਬ ਮੇਲ)-  ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਵਿਰੋਧੀ ਕਾਲੇ ਕਨੂੰਨਾਂ ਦਾ ਵਿਰੋਧ ਕਰਨ ਲਈ ਕਿਸਾਨ / ਮਜ਼ਦੂਰ ਜਥੇਬੰਦੀਆਂ ਪਿਛਲੇ ਇੱਕ ਮਹੀਨੇ ਤੋ ਦਿੱਲੀ ਦੇ ਬਾਡਰਾਂ ਤੇ ਡੇਰੇ ਲਾਈ ਬੈਠੀਆਂ ਹਨ। ਇਸ ਸਬੰਧ ਵਿੱਚ ਹਰਰੋਜ ਪੰਜਾਬ ਤੋ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ। ਐਨ. ਆਰ. ਆਈ. ਵੀਰ ਵੀ ਆਰਥਿਕ ਪੱਖੋਂ ਕਿਸਾਨਾਂ ਦੇ ਨਾਲ ਖੜੇ ਹਨ। ਇਸੇ ਸਿਲਸਿਲੇ ਹਿੱਤ ਫਰਿਜ਼ਨੋ ਦੀ ਬਹੁਪੱਖੀ ਸ਼ਖ਼ਸੀਅਤ ਅਤੇ ਗੀਤਕਾਰ ਮਿੰਟੂ ਉੱਪਲੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਦੇ ਪਿੰਡ ਉੱਪਲੀ ਦੀ ਸੰਗਤ ਸ. ਸੱਜਣ ਸਿੰਘ ਦੇ ਉੱਦਮ ਸਦਕਾ ਟਿੱਕਰੀ ਬਾਡਰ ਤੇ ਹਾਜ਼ਰੀ ਲਵਾਉਂਣ ਲਈ ਪਹੁੰਚ ਚੁੱਕੀ ਹੈ, ਅਤੇ ਪਿੰਡ ਦੇ ਮੋਹਿਤਵਾਰਾਂ ਵਿੱਚੋਂ ਸਰਦਾਰ ਲਾਲ ਸਿੰਘ ਜੀ ਸਟੇਜ ਤੇ ਹਾਜ਼ਰੀ ਵੀ ਲਗਵਾਈ। ਪਿੰਡ ਦੇ ਐਨ. ਆਰ. ਆਈ ਸ. ਲਾਲ ਸਿੰਘ , ਸ. ਗੁਰਜੀਤ ਸਿੰਘ , ਸ. ਨਿਰਮਲ ਸਿੰਘ , ਸ. ਅਮਰਜੀਤ ਸਿੰਘ ਲਵੀ, ਸ. ਮਨਜਿਦੰਰ ਸਿੰਘ ਤੇ ਹੋਰ ਸੱਜਣਾ ਨੇ ਤੇਲ ਪਾਣੀ ਦੀ ਸੇਵਾ ਦਾ ਜ਼ੁੰਮਾ ਚੱਕਿਆ। ਮਿੰਟੂ ਉਪਲੀ ਨੇ ਕਿਹਾ ਕਿ ਅਸੀਂ ਤਨੋਂ, ਮੰਨੋ, ਧਨੋਂ ਪੰਜਾਬ ਦੇ ਕਿਰਸਾਨਾ ਨਾਲ ਖੜੇ ਹਾਂ, ਅਤੇ ਡਟਕੇ ਇਹਨਾਂ ਤਿੰਨੇ ਖੇਤੀ ਵਿਰੋਧੀ ਕਨੂੰਨਾਂ ਦਾ ਵਿਰੋਧ ਕਰਦੇ ਹਾਂ।

Share