ਐਡਮਿੰਟਨ ’ਚ ਪੰਜਾਬੀ ਨੌਜਵਾਨ ਦੀ ਮਾਸੜ ਵੱਲੋਂ ਗੋਲੀ ਮਾਰ ਕੇ ਹੱਤਿਆ

87
Share

ਬਰਨਾਲਾ, 12 ਮਈ (ਪੰਜਾਬ ਮੇਲ)- ਕੈਨੇਡਾ ਦੇ ਐਡਮਿੰਟਨ ’ਚ ਇੱਕ ਵਿਅਕਤੀ ਨੇ ਆਪਣੇ ਭਾਣਜੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਿ੍ਰਤਕ ਦੀ ਪਛਾਣ ਹਰਮਨਜੋਤ ਸਿੰਘ (19) ਵਾਸੀ ਭੱਠਲਾਂ ਵਜੋੋਂ ਹੋਈ ਹੈ। ਉਹ ਦੋ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਆਪਣੀ ਮਾਸੀ ਕੋਲ ਗਿਆ ਸੀ। ਇੱਥੇ ਉਸ ਦੀ ਮਾਸੀ-ਮਾਸੜ ਵਿਚਾਲੇ ਝਗੜਾ ਚੱਲ ਰਿਹਾ ਸੀ। ਝਗੜੇ ਦੌਰਾਨ ਹਰਮਨਜੋਤ ਨੇ ਆਪਣੀ ਮਾਸੀ ਦਾ ਪੱਖ ਲਿਆ, ਤਾਂ ਮਾਸੜ ਨੇ ਉਸ ਨੂੰ ਗੋਲੀ ਮਾਰ ਦਿੱਤੀ। ਹਰਮਨ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਸ ਦੀ ਮਾਤਾ ਦਵਿੰਦਰ ਕੌਰ ਨੇ ਕੈਨੇਡਾ ਅਤੇ ਭਾਰਤ ਸਰਕਾਰ ਤੋਂ ਹਰਮਨ ਦੇ ਕਾਤਲ ਨੂੰ ਗਿ੍ਰਫ਼ਤਾਰ ਕਰ ਕੇ ਸਖ਼ਤ ਸਜ਼ਾ ਦਿਵਾਉਣ ਅਤੇ ਪੁੱਤਰ ਦੀ ਦੇਹ ਪਿੰਡ ਲਿਆਉਣ ’ਚ ਮਦਦ ਕਰਨ ਦੀ ਮੰਗ ਕੀਤੀ ਹੈ।

Share