ਐਟਲਾਂਟਾ ਕੌਮਾਂਤਰੀ ਹਵਾਈ ਅੱਡੇ ’ਤੇ ਅਚਾਨਕ ਚੱਲੀ ਗੋਲੀ ਦੇ ਮਾਮਲੇ ’ਚ ਫਰਾਰ ਵਿਅਕਤੀ ਦੀ ਪੁਲਿਸ ਨੂੰ ਤਲਾਸ਼

228
ਫਰਾਰ ਕੈਨੀ ਵੈਲਜ ਦੀ ਫਾਇਲ ਤਸਵੀਰ।
Share

ਸੈਕਰਾਮੈਂਟੋ, 22 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਵਿਸ਼ਵ ਦੇ ਸਭ ਤੋਂ ਵਧ ਰੁਝੇਵੇਂ ਵਾਲੇ ਹਵਾਈ ਅੱਡਿਆਂ ਵਿਚ ਸ਼ਾਮਲ ਹਾਰਟਸਫੀਲਡ-ਜੈਕਸਨ ਐਟਲਾਂਟਾ ਕੌਮਾਂਤਰੀ ਹਵਾਈ ਅੱਡੇ ਉਪਰ ਬੀਤੇ ਦਿਨੀਂ ਇਕ ਅਗਨ ਸ਼ਸ਼ਤਰ ਵਿਚੋਂ ਚਲੀ ਅਚਾਨਕ ਗੋਲੀ ਦੇ ਮਾਮਲੇ ’ਚ ਫਰਾਰ ਹੋਏ ਕੈਨੀ ਵੈਲਜ ਨਾਮੀ ਵਿਅਕਤੀ ਦੀ ਪੁਲਿਸ ਭਾਲ ਕਰ ਰਹੀ ਹੈ। ਪੁਲਿਸ ਦਾ ਵਿਸ਼ਵਾਸ਼ ਹੈ ਕਿ ਜਿਸ ਹੱਥਿਆਰ ਵਿਚੋਂ ਗੋਲੀ ਚੱਲੀ ਸੀ, ਉਹ ਕੈਨੀ ਵੈਲਜ ਨਾਮੀ ਵਿਅਕਤੀ ਦੇ ਬੈਗ ਵਿਚ ਸੀ। ਪੁਲਿਸ ਅਨੁਸਾਰ ਕੈਨੀ ਵੈਲਜ ਯਾਤਰੀਆਂ ’ਚ ਸ਼ਾਮਲ ਸੀ ਤੇ ਉਹ ਅਚਾਨਕ ਗੋਲੀ ਚੱਲਣ ਉਪਰੰਤ ਹਥਿਆਰ ਸਮੇਤ ਫਰਾਰ ਹੋ ਗਿਆ ਸੀ। ਐਟਲਾਂਟਾ ਪੁਲਿਸ ਵਿਭਾਗ ਏਅਰਪੋਰਟ ਦੇ ਕਮਾਂਡਰ ਰੀਗਨਲਾਡ ਐਲ ਮੂਰਮੈਨ ਨੇ ਕਿਹਾ ਹੈ ਕਿ 42 ਸਾਲਾ ਵੈਲਜ ਦੀ ਕੌਮਾਂਤਰੀ ਹਵਾਈ ਅੱਡੇ ਉਪਰ ਲੁਕੋ ਕੇ ਹਥਿਆਰ ਲਿਜਾਣ ਸਮੇਤ ਹੋਰ ਦੋਸ਼ਾਂ ਤਹਿਤ ਲੋੜ ਹੈ। ਅਸੀਂ ਉਸ ਦੀ ਗਿ੍ਰਫਤਾਰੀ ਲਈ ਕਾਰਵਾਈ ਕਰ ਰਹੇ ਹਾਂ।

Share