ਐਂਟੀਲੀਆ ਬੰਬ ਕੇਸ: ਪੁਲਿਸ ਅਧਿਕਾਰੀ ਸੁਨੀਲ ਮਾਨੇ ਨੂੰ ਐੱਨ.ਆਈ.ਏ. ਦੀ ਹਿਰਾਸਤ ’ਚ ਭੇਜਿਆ

104
Share

ਮੁੰਬਈ, 23 ਅਪ੍ਰੈਲ (ਪੰਜਾਬ ਮੇਲ)- ਐੱਨ.ਆਈ.ਏ. ਦੀ ਵਿਸ਼ੇਸ਼ ਕੋਰਟ ਨੇ ਐਂਟੀਲੀਆ ਬੰਬ ਕੇਸ ’ਚ ਪੁਲਿਸ ਅਧਿਕਾਰੀ ਸੁਨੀਲ ਮਾਨੇ ਨੂੰ 28 ਅਪ੍ਰੈਲ ਤੱਕ ਕੇਂਦਰੀ ਜਾਂਚ ਏਜੰਸੀ ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਐੱਨ.ਆਈ.ਏ. ਕੋਰਟ ਨੇ ਮੁਅੱਤਲਸ਼ੁਦਾ ਸਹਾਇਕ ਇੰਸਪੈਕਟਰ ਸਚਿਨ ਵਜ਼ੇ ਦਾ ਨਿਆਂਇਕ ਰਿਮਾਂਡ 5 ਮਈ ਤੱਕ ਵਧਾ ਦਿੱਤਾ ਹੈ। ਐੱਨ.ਆਈ.ਏ. ਨੇ ਅੱਜ ਦਿਨੇ ਸਨਅਤਕਾਰ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਦੇ ਬਾਹਰ ਧਮਾਕਾਖੇਜ਼ ਸਮੱਗਰੀ ਨਾਲ ਲੈਸ ਵਾਹਨ ਮਿਲਣ ਤੇ ਕਾਰੋਬਾਰੀ ਮਨਸੁਖ ਹੀਰੇਨ ਕਤਲ ਮਾਮਲੇ ’ਚ ਇੰਸਪੈਕਟਰ ਸੁਨੀਲ ਮਾਨੇ ਨੂੰ ਗਿ੍ਰਫ਼ਤਾਰ ਕਰ ਲਿਆ। ਵਜ਼ੇ ਤੇ ਰਿਆਜ਼ ਕਾਜ਼ੀ ਤੋਂ ਬਾਅਦ ਮਾਨੇ ਤੀਜਾ ਪੁਲੀਸ ਅਧਿਕਾਰੀ ਹੈ, ਜਿਸ ਨੂੰ ਇਸ ਕੇਸ ਵਿੱਚ ਗਿ੍ਰਫ਼ਤਾਰ ਕੀਤਾ ਗਿਆ ਹੈ। ਵਜ਼ੇ ਤੇ ਕਾਜ਼ੀ ਇਸ ਵੇਲੇ ਨਿਆਂਇਕ ਹਿਰਾਸਤ ਵਿੱਚ ਹਨ।

Share