ਐਂਟੀਬਾਡੀ ਇਲਾਜ ਨੇ ਕੋਵਿਡ ਦੇ ਕਹਿਰ ’ਚ ਦਿਖਾਈ ਕਮੀ: ਐਸਟ੍ਰਾਜ਼ੇਨੇਕਾ ਦਾ ਅਧਿਐਨ

1478
Share

ਲੰਡਨ, 12 ਅਕਤੂਬਰ (ਪੰਜਾਬ ਮੇਲ)- ਐਸਟ੍ਰਾਜ਼ੇਨੇਕਾ ਨੇ ਸੋਮਵਾਰ ਨੂੰ ਕਿਹਾ ਕਿ ਇਕ ਟੀਕੇ ਦੇ ਰਾਹੀਂ ਦਿੱਤੇ ਗਏ ਐਂਟੀਬਾਡੀ ਇਲਾਜ ਨੇ ਕੋਵਿਡ-19 ਦੇ ਕਹਿਰ ਜਾਂ ਇਸ ਬੀਮਾਰੀ ਨਾਲ ਮੌਤ ਦੇ ਜੋਖਮ ’ਚ ਮਹੱਤਵਪੂਰਨ ਤੀਰਕੇ ਨਾਲ ਕਮੀ ਦਿਖਾਈ ਹੈ। ਹਲਕੇ ਤੋਂ ਮੱਧ ਲੱਛਣ ਵਾਲੇ ਕੋਵਿਡ-19 ਦੇ ਅਜਿਹੇ ਰੋਗੀਆਂ ਨੂੰ ਦਿੱਤੇ ਗਏ ਇਲਾਜ ਦੀ ਤੁਲਨਾ ’ਚ ਇਹ ਨਤੀਜੇ ਪ੍ਰਭਾਵੀ ਹਨ, ਜੋ ਹਸਪਤਾਲ ’ਚ ਦਾਖਲ ਨਹੀਂ ਹਨ।
ਬਿ੍ਰਟਿਸ਼-ਸਵੀਡਿਸ਼ ਬਾਇਉਫਾਮਾਸੂਟਿਕਲ ਕੰਪਨੀ ਨੇ ਕਿਹਾ ਕਿ ਏ.ਜ਼ੈੱਡ.ਡੀ.7422 ਲਈ ਟੈਕਿਲ ਤੀਸਰਾ ਪੜ੍ਹਾਅ ਕੋਵਿਡ-19 ਇਲਾਜ ਪ੍ਰੀਖਣ ਨੇ ਦਿਖਾਇਆ ਹੈ ਕਿ ਸ਼ੁਰੂਆਤੀ ਟੀਚਾ ਪ੍ਰਾਪਤ ਹੋਇਆ ਹੈ। ਟੀਕੇ ਨਾਲ ਏ.ਜ਼ੈੱਡ.ਡੀ.7442 ਦੀ 600 ਮਿਲੀਗ੍ਰਾਮ ਦੀ ਇਕ ਖੁਰਾਕ ਨੇ ਗੰਭੀਰ ਕੋਵਿਡ-19 ਹੋ ਜਾਂ (ਕਿਸੇ ਵੀ ਕਾਰਨ ਨਾਲ) ਮੌਤ ਹੋਣ ਦੇ ਜੋਖਮ ਨੂੰ ਸੱਤ ਦਿਨ ਜਾਂ ਇਸ ਤੋਂ ਘੱਟ ਮਿਆਦ ਲਈ ਟੀਚੇ ਵਾਲੇ ਹਸਤਪਾਲ ’ਚ ਦਾਖਲ ਨਾ ਕੀਤੇ ਗਏ ਰੋਗੀਆਂ ਨੂੰ ਦਿੱਤੇ ਗਏ ਇਲਾਜ ਦੀ ਤੁਲਨਾ ’ਚ 50 ਫੀਸਦੀ ਤੱਕ ਘੱਟ ਕੀਤਾ ਹੈ।
ਏ.ਜ਼ੈੱਡ.ਡੀ.7442 ਨੂੰ ਤੀਸਰੇ ਪੜ੍ਹਾਅ ਦੇ ਅੰਕੜਿਆਂ ਦੇ ਨਾਲ ਪਹਿਲੀ ਲੰਮੀ ਮਿਆਦ ਦੀ ਸਰਗਰਮ ਐਂਟੀਬਾਡੀ ਦੱਸਿਆ ਗਿਆ ਹੈ। ਐਸਟ੍ਰਾਜ਼ੇਨੇਕਾ ਦੇ ਬਾਇਉਫਾਰਮਾਸੂਟਿਕਲਸ ਆਰ.ਐਂਡ.ਡੀ. ਦੇ ਕਾਰਜਕਾਰੀ ਉਪ ਪ੍ਰਧਾਨ ਮੇਨੇ ਪੰਗਾਲੋਜ ਨੇ ਕਿਹਾ ਕਿ ਏ.ਜ਼ੈੱਡ.ਡੀ.7224 ਸਾਡੀ ਲੰਮੀ ਸਮੇਂ ਦੀ ਸਰਗਰਮ ਐਂਟੀਬਾਡੀ ਏਕੀਕਰਨ ਲਈ ਇਹ ਮਹੱਤਵਪੂਰਨ ਕੋਵਿਡ-19 ਰੋਕਥਾਮ ਅਤੇ ਇਲਾਜ ਦੋਵਾਂ ’ਚ ਇਸ ਵਿਧੀ ਦੀ ਵਰਤੋਂ ਲਈ ਸਬੂਤਾਂ ਨੂੰ ਵਧਾਉਂਦੇ ਹਨ।

Share