‘ਐਂਟਿਫਾ’ ਨੂੰ ਅੱਤਵਾਦੀ ਸੰਗਠਨਾਂ ਦੀ ਲਿਸਟ ‘ਚ ਸ਼ਾਮਲ ਕਰੇਗਾ ਅਮਰੀਕਾ : ਟਰੰਪ

865
Share

ਵਾਸ਼ਿੰਗਟਨ, 3 ਜੂਨ (ਪੰਜਾਬ ਮੇਲ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਮਿਨੀਸੋਟਾ ਵਿਚ ਇਕ ਗੋਰੇ ਪੁਲਿਸ ਅਧਿਕਾਰੀ ਵੱਲੋਂ ਇਕ ਅਸ਼ਵੇਤ ਵਿਅਕਤੀ ਦੇ ਮਾਰੇ ਜਾਣ ਤੋਂ ਬਾਅਦ ਦੇਸ਼ ਭਰ ‘ਚ ਭੜਕੀ ਹਿੰਸਾ ‘ਚ ਭੂਮਿਕਾ ਨੂੰ ਲੈ ਕੇ ਅਮਰੀਕਾ ਦਾ ਖੱਬੇ ਪੱਖੀ ਗਰੁੱਪ ‘ਐਂਟਿਫਾ’ ਨੂੰ ਅੱਤਵਾਦੀ ਸੰਗਠਨਾਂ ਦੀ ਲਿਸਟ ਵਿਚ ਸ਼ਾਮਲ ਕਰੇਗਾ। ਐਂਟਿਫਾ ਨੂੰ ਅਮਰੀਕਾ ਵਿਚ ਅੱਤਵਾਦੀ, ਖੱਬੇ ਪੱਖੀ ਸੰਗਠਨ, ਫਾਸੀਵਾਦੀ ਵਿਰੋਧੀ ਅੰਦੋਲਨ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਇਸ ਨਾਲ ਅਜਿਹੇ ਕਈ ਵਰਕਰ ਸਮੂਹ ਜੁੜੇ ਹਨ, ਜੋ ਆਪਣੇ ਸਿਆਸੀ ਉਦੇਸ਼ ਨੀਤੀਗਤ ਸੁਧਾਰਾਂ ਦੀ ਥਾਂ ਪ੍ਰਤੱਖ ਕਾਰਵਾਈ ਦੇ ਇਸਤੇਮਾਲ ਨਾਲ ਹਾਸਲ ਕਰਨਾ ਚਾਹੁੰਦੇ ਹਨ।
ਟਰੰਪ ਨੇ ਐਤਵਾਰ ਨੂੰ ਇਕ ਟਵੀਟ ‘ਚ ਕਿਹਾ ਕਿ ਅਮਰੀਕਾ ਐਂਟਿਫਾ ਅੱਤਵਾਦੀ ਸੰਗਠਨ ਦੇ ਰੂਪ ਵਿਚ ਐਲਾਨ ਕਰੇਗਾ। ਮਿਨੀਪੋਲਸ ‘ਚ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਦੇਸ਼ ਭਰ ‘ਚ ਹਿੰਸਕ ਪ੍ਰਦਰਸ਼ਨਾਂ ਦੇ ਅਚਾਨਕ ਵਧਣ ਦਾ ਦੋਸ਼ ਟਰੰਪ ਪ੍ਰਸ਼ਾਸਨ ਨੇ ਇਸ ਖੱਬੇ ਪੱਖੀ ਗਰੁੱਪ ‘ਤੇ ਲਗਾਇਆ ਹੈ। ਅਟਾਰਨੀ ਜਨਰਲ ਵਿਲੀਅਮ ਪੀ ਬਾਰ ਨੇ ਇਕ ਬਿਆਨ ਵਿਚ ਕਿਹਾ ਕਿ ਐਂਟਿਫਾ ਅਤੇ ਇਸ ਤਰ੍ਹਾਂ ਦੇ ਹੋਰ ਸਮੂਹਾਂ ਵੱਲੋਂ ਕੀਤੀ ਗਈ ਅਤੇ ਭੜਕਾਈ ਗਈ ਹਿੰਸਾ ਘਰੇਲੂ ਅੱਤਵਾਦ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਨੇ ਸੀ.ਐੱਨ.ਐੱਨ. ਦੇ ਨਾਲ ਸੰਡੇ ਟਾਕ ਸ਼ੋਅ ਵਿਚ ਕਿਹਾ ਕਿ ਰਾਸ਼ਟਰਪਤੀ ਅਤੇ ਅਟਾਰਨੀ ਜਨਰਲ ਐੱਫ.ਬੀ.ਆਈ. ਤੋਂ ਜਾਣਨਾ ਚਾਹੁੰਦੇ ਹਨ ਕਿ ਉਹ ਐਂਟਿਫਾ ਨਾਲ ਜੁੜੇ ਲੋਕਾਂ ਦਾ ਪਤਾ ਲਗਾਉਣ ਅਤੇ ਉਨਾਂ ‘ਤੇ ਮੁਕੱਦਮਾ ਚਲਾਉਣ ਨੂੰ ਲੈ ਕੇ ਕੀ ਕਰ ਰਹੀ ਹੈ।


Share