ਐਂਟਲਾਟਾ ’ਚ ਸੈਰ ਕਰਦੇ ਸਮੇਂ ਇਕ ਹਮਲੇ ’ਚ ਮਾਰੀ ਗਈ 40 ਸਾਲਾ ਔਰਤ ਦਾ ਕਾਤਲ ਨਹੀਂ ਲੱਭ ਸਕੀ ਪੁਲਿਸ

317
Share

ਸੈਕਰਾਮੈਂਟੋ, 16 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਤਕਰੀਬਨ ਸਾਢੇ ਤਿੰਨ ਮਹੀਨੇ ਪਹਿਲਾਂ ਐਟਲਾਂਟਾ ਦੇ ਧੁਰ ਅੰਦਰ ਪ੍ਰਸਿੱਧ ਪੀਡਮਾਊਂਟ ਪਾਰਕ ’ਚ ਸੈਰ ਕਰਦੇ ਸਮੇਂ ਇਕ ਹਮਲੇ ’ਚ ਮਾਰੀ ਗਈ 40 ਸਾਲਾ ਔਰਤ ਦੇ ਮਾਮਲੇ ਦੀ ਗੁੱਥੀ ਸੁਲਝਾਉਣ ਵਿਚ ਪੁਲਿਸ ਅਜੇ ਤੱਕ ਸਫਲ ਨਹੀਂ ਹੋਈ। ਫੁਲਟਾਨ ਕਾਊਂਟੀ ਦੇ ਮੈਡੀਕਲ ਜਾਂਚਕਾਰ ਅਨੁਸਾਰ ਕੈਥਰੀਨ ਜਾਨੇਸ ਉਪਰ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ। ਉਸ ਦੇ ਚੇਹਰਾ, ਗਰਦਨ ਤੇ ਧੜ ਪੂਰੀ ਤਰ੍ਹਾਂ ਚਾਕੂਆਂ ਦੇ ਵਾਰਾਂ ਨਾਲ ਵਿੰਨਿਆ ਪਿਆ ਸੀ। ਉਸ ਦਾ ਗਲਾ ਕੱਟਿਆ ਹੋਇਆ ਸੀ। ਇਹ ਘਟਨਾ ਇਸ ਸਾਲ 28 ਜੁਲਾਈ ਨੂੰ ਵਾਪਰੀ ਸੀ। ਘਟਨਾ ਸਮੇਂ ਕੈਥਰੀਨ ਆਪਣੇ ਕੁੱਤੇ ਨਾਲ ਪਾਰਕ ਵਿਚ ਸੈਰ ਕਰ ਰਹੀ ਸੀ। ਹਾਲਾਂਕਿ ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਸੀ ਪਰੰਤੂ ਕਾਤਲ ਦੀ ਅਜੇ ਤੱਕ ਉੱਗ-ਸੁੱਗ ਨਹੀਂ ਲੱਗੀ। ਪੁਲਿਸ ਨੂੰ ਕੈਥਰੀਨ ਦੀ ਜੇਬ ਵਿਚੋਂ 5 ਡਾਲਰ ਮਿਲੇ ਸਨ।

Share