ਏ.ਜੀ.ਪੀ.ਸੀ. ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਨਿਊਯਾਰਕ ਵੱਲੋਂ ਪਾਕਿਸਤਾਨ ਸਰਕਾਰ ਨੂੰ ਬੇਨਤੀ

676
Share

-ਲਾਹੌਰ ‘ਚ ਸ਼ਹੀਦ ਭਾਈ ਤਾਰੂ ਸਿੰਘ ਦੇ ਗੁਰਦੁਆਰਾ ਸਾਹਿਬ ਸੰਬਧੀ ਪੈਦਾ ਹੋਏ ਤਨਾਅ ਨੂੰ ਘਟਾਉਣ ਦੀ ਕੀਤੀ ਅਪੀਲ
ਲਾਹੌਰ, 29 ਜੁਲਾਈ (ਬਲਵਿੰਦਰਪਾਲ ਸਿੰਘ ਖਾਲਸਾ/ਪੰਜਾਬ ਮੇਲ)- ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਉਹ ਪਾਕਿਸਤਾਨੀ ਵਕਫ ਬੋਰਡ ਦੇ ਉੱਚ ਅਧਿਕਾਰੀਆਂ ਦੇ ਸੰਪਰਕ ‘ਚ ਹਨ ਤੇ ਪਾਕਿਸਤਾਨ ਪੰਜਾਬ ਸਰਕਾਰ ਤੇ ਗਵਰਨਰ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ, ਤਾਂ ਕਿ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਅਸਥਾਨ ਬਾਰੇ ਪੈਦਾ ਹੋਏ ਤਨਾਅ ਨੂੰ ਘਟਾਇਆ ਜਾਵੇ ਤੇ ਹਾਲਾਤ ਸ਼ਾਂਤ ਕੀਤੇ ਜਾਣ। ਏ.ਜੀ.ਪੀ.ਸੀ. ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਹਿੰਮਤ ਸਿੰਘ ਨੇ ਖਬਰ ਦਿੰਦਿਆਂ ਕਿਹਾ ਕਿ ਕੁਝ ਅਜਿਹੀਆਂ ਤਾਕਤਾਂ ਹਰ ਥਾਂ ‘ਤੇ ਹਰ ਦੇਸ਼ ਵਿਚ ਹੁੰਦੀਆਂ ਹਨ, ਜੋ ਸਹਿਣਸ਼ੀਲਤਾ ਤੇ ਧਰਮਾਂ ਦੀ ਸਹਿਹੋਂਦ ‘ਚ ਯਕੀਨ ਨਹੀਂ ਰੱਖਦੀਆਂ ਹੁੰਦੀਆਂ ਪਰ ਸਰਕਾਰਾਂ ਆਪਣੇ ਅਸਰ-ਰਸੂਖ ਦੀ ਵਰਤੋਂ ਕਰਕੇ ਹਾਲਾਤ ਨੂੰ ਨਾਰਮਲ ਕਰ ਲੈਂਦੀਆਂ ਹੁੰਦੀਆਂ ਹਨ। ਸਿੱਖ ਆਗੂਆਂ ਨੇ ਦੱਸਿਆ ਕਿ ਕੁਝ ਗਲਤਫਹਿਮੀਆਂ ਕਰਕੇ ਕਦੇ-ਕਦੇ ਹਾਲਾਤ ਟੇਢੇ-ਮੇਢੇ ਹੋ ਜਾਂਦੇ ਹਨ ਪਰ ਹੌਲੀ-ਹੌਲੀ ਸਭ ਠੀਕ ਕਰ ਲਿਆ ਜਾਵੇਗਾ। ਸਿੱਖ ਮੁਸਲਿਮ ਦੋਸਤੀ ਬਹੁਤ ਡੂੰਘੀ ਹੈ ਤੇ ਇਸ ਨੂੰ ਕਿਸੇ ਵੀ ਤਰ੍ਹਾਂ ਤੋੜਿਆ ਨਹੀਂ ਜਾ ਸਕਦਾ। ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਦੇ ਅਵਾਮ ਨੇ ਪਿਛਲੇ ਸਾਲ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਸਤੇ ਅਰਬਾਂ ਰੁਪਏ ਲਾ ਕੇ ਜੋ ਸੇਵਾ ਕੀਤੀ ਹੈ, ਉਸਦੀ ਇਤਿਹਾਸ ‘ਚ ਕਿਤੇ ਮਿਸਾਲ ਨਹੀਂ ਮਿਲਦੀ। ਆਗੂਆਂ ਨੇ ਉਮੀਦ ਜਤਾਂਦਿਆਂ ਕਿਹਾ ਹੈ ਕਿ ਬਹੁਤ ਛੇਤੀ ਹਾਲਤ ਸੁਧਰ ਜਾਵੇਗੀ।


Share