ਏਸ਼ੀਆ ਪੈਸੇਫਿਕ ਖੇਤਰ ਨੂੰ ਕੋਵਿਡ-19 ਦੀ ਵੈਕਸੀਨ ਛੇਤੀ ਮਿਲਣ ਦੀ ਗਾਰੰਟੀ ਨਹੀਂ : ਡਬਲਿਯੂ.ਐੱਚ.ਓ.

147
Share

ਜਕਾਰਤਾ, 18 ਦਸੰਬਰ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ (ਡਬਲਿਯੂ.ਐੱਚ.ਓ.) ਨੇ ਅੱਜ ਕਿਹਾ ਕਿ ਏਸ਼ੀਆ-ਪੈਸੇਫਿਕ ਖੇਤਰ ਦੇ ਮੁਲਕਾਂ ਨੂੰ ਕੋਵਿਡ-19 ਦੇ ਟੀਕਿਆਂ ਤੱਕ ਛੇਤੀ ਪਹੁੰਚ ਮਿਲਣ ਦੀ ਗਾਰੰਟੀ ਨਹੀਂ ਹੈ। ਉਨ੍ਹਾਂ ਅਪੀਲ ਕੀਤੀ ਕਿ ਮਹਾਮਾਰੀ ਤੋਂ ਬਚਾਅ ਲਈ ਲੰਬੇ ਸਮੇਂ ਦੀ ਪਹੁੰਚ ਅਪਨਾਈ ਜਾਵੇ। ਵਿਸ਼ਵ ਸਿਹਤ ਸੰਗਠਨ ਦੇ ਖੇਤਰੀ ਨਿਰਦੇਸ਼ਕ ਡਾ. ਤਾਕੇਸ਼ੀ ਕਾਸਈ ਨੇ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਕਿਹਾ, ‘‘ਸੁਰੱਖਿਅਤ ਅਤੇ ਪ੍ਰਭਾਵੀ ਵੈਕਸੀਨ ਦਾ ਵਿਕਾਸ ਇੱਕ ਕੰਮ ਹੈ। ਇਸ ਦਾ ਵੱਡੀ ਮਾਤਰਾ ਵਿੱਚ ਉਤਪਾਦਨ ਕਰਨਾ ਅਤੇ ਹਰੇਕ ਤੱਕ ਪਹੁੰਚਾਉਣਾ ਵੱਖਰਾ ਕੰਮ ਹੈ।’’ ਸੰਗਠਨ ਦੇ ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਕੁਝ ਮੁਲਕਾਂ ਦੇ ਵੈਕਸੀਨ ਦੀ ਖ਼ਰੀਦ ਸਬੰਧੀ ਆਜ਼ਾਦਾਨਾ ਸਮਝੌਤੇ ਹਨ ਅਤੇ ਉਹ ਅਗਲੇ ਮਹੀਨਿਆਂ ਵਿੱਚ ਵੈਕਸੀਨ ਮੁਹਿੰਮਾਂ ਸ਼ੁਰੂ ਕਰ ਸਕਦੇ ਹਨ, ਬਾਕੀਆਂ ਦਾ ਟੀਕਾਕਾਰਨ 2021 ਦੇ ਮੱਧ ਜਾਂ ਅਖੀਰ ਤੱਕ ਕੀਤਾ ਜਾ ਸਕੇਗਾ।

Share