ਏਸ਼ੀਅਨ ਮੂਲ ਦੇ ਪਰਿਵਾਰ ’ਤੇ ਹਮਲਾ ਕਰਨ ਦੇ ਮਾਮਲੇ ’ਚ ਦੋਸ਼ੀ ਨੂੰ 25 ਸਾਲ ਦੀ ਜੇਲ੍ਹ

20
Share

ਸੈਕਰਾਮੈਂਟੋ, 6 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਟੈਕਸਾਸ ਰਾਜ ਵਿਚ ਇਕ ਏਸ਼ੀਅਨ ਮੂਲ ਦੇ ਪਰਿਵਾਰ ਉਪਰ ਹੋਏ ਹਮਲੇ ਦੇ ਮਾਮਲੇ ਵਿਚ ਦੋਸ਼ੀ ਨੂੰ 25 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸ ਸਾਲ ਫਰਵਰੀ ’ਚ ਅਦਾਲਤ ਨੇ 21 ਸਾਲਾ ਜੋਸ ਗੋਮੇਜ਼ ਨੂੰ ਨਫਰਤੀ ਅਪਰਾਧ ਦਾ ਦੋਸ਼ੀ ਕਰਾਰ ਦਿੱਤਾ ਸੀ ਤੇ ਸਜ਼ਾ ਬੀਤੇ ਦਿਨੀਂ ਸੁਣਾਈ ਗਈ। ਸੰਘੀ ਵਕੀਲਾਂ ਅਨੁਸਾਰ ਮਾਰਚ 2020 ਵਿਚ ਮਿਡਲੈਂਡ (ਟੈਕਸਾਸ) ਦੇ ਇਕ ਕਲੱਬ ਵਿਚੇ ਗੋਮਜ਼ ਨੇ ਇਕ ਬਰਮਾ (ਮਿਆਂਮਾਰ) ਦਾ ਪਰਿਵਾਰ ਵੇਖਿਆ। ਗੋਮਜ਼ ਨੇ ਸਮਝਿਆ ਕਿ ਇਹ ਚੀਨ ਦੇ ਲੋਕ ਹਨ। ਗੋਮਜ਼ ਨੇ ਇਸ ਪਰਿਵਾਰ ਦਾ ਪਿੱਛਾ ਕੀਤਾ ਤੇ ਜਦੋਂ ਇਹ ਪਰਿਵਾਰ ਇਕ ਸਟੋਰ ’ਚ ਦਾਖਲ ਹੋਇਆ, ਤਾਂ ਉਸ ਨੇ ਰਸੋਈ ਵਿਚ ਵਰਤੀ ਜਾਣ ਵਾਲੀ ਛੁਰੀ ਨਾਲ ਪਰਿਵਾਰ ਉਪਰ ਹਮਲਾ ਕਰ ਦਿੱਤਾ, ਜੋ ਛੁਰੀ ਉਸ ਨੇ ਸਟੋਰ ਵਿਚੋਂ ਹੀ ਖਰੀਦੀ ਸੀ। ਇਸ ਹਮਲੇ ਵਿਚ ਇਕ 6 ਸਾਲ ਦਾ ਬੱਚਾ ਤੇ ਉਸ ਦਾ ਪਿਤਾ ਜ਼ਖਮੀ ਹੋ ਗਿਆ ਸੀ। ਸਟੋਰ ਦਾ ਇਕ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਸੀ, ਜਿਸ ਨੇ ਗੋਮਜ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਗੋਮਜ਼ ਨੇ ਏਸ਼ੀਅਨਾ ਬਾਰੇ ‘ਗੈੱਟ ਆਊਟ ਆਫ ਅਮੈਰੀਕਾ’ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ। ਗੋਮਜ਼ ਨੇ ਅਧਿਕਾਰੀਆਂ ਅੱਗੇ ਮੰਨਿਆ ਕਿ ਉਸ ਨੇ ਪਰਿਵਾਰ ਉਪਰ ਹਮਲਾ ਇਹ ਸਮਝ ਕੇ ਕੀਤਾ ਸੀ ਕਿ ਇਹ ਲੋਕ ਉਸ ਦੇਸ਼ ਦੇ ਹਨ, ਜੋ ਕੋਵਿਡ 19 ਬਿਮਾਰੀ ਫੈਲਾਉਣ ਲਈ ਜ਼ਿੰਮੇਵਾਰ ਹੈ।

Share