ਏਕਾਂਤਵਾਸ ਲੈਣਾ?: ਚੁੱਪ-ਚਾਪ ਦਿਓ ਪੈਸੇ

246
Share

ਅਸਥਾਈ ਵੀਜੇ ਵਾਲਿਆਂ ਲਈ ਪ੍ਰਬੰਧਕੀ ਆਈਸੋਲੇਸ਼ਨ ਅਤੇ ਕੁਆਰਨਟੀਨ ਲਈ ਕੀਮਤਾਂ 25 ਮਾਰਚ ਤੋਂ ਵਧਣਗੀਆਂ

ਆਕਲੈਂਡ, 2 ਮਾਰਚ, (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਮਾਰਚ ਤੋਂ ਸਰਕਾਰ ਨੇ ਅਸਥਾਈ ਵੀਜੇ ਵਾਲਿਆਂ ਲਈ ਪ੍ਰਬੰਧਕੀ ਆਈਸੋਲੇਸ਼ਨ ਅਤੇ ਕੁਆਰਨਟੀਨ ਦੀ ਸੁਵਿਧਾ ਵਾਸਤੇ ਕੀਮਤਾਂ ਦੇ ਵਿਚ ਜਬਰਦਸਤ ਵਾਧਾ ਕਰ ਦਿੱਤਾ ਹੈ। ਪਹਿਲਾਂ ਜਿੱਥੇ ਇਕ ਬਾਲਗ ਵਿਅਕਤੀ ਲਈ 3100 ਡਾਲਰ ਦੇਣੇ ਪੈਂਦੇ ਸਨ ਹੁਣ 5520 ਡਾਲਰ ਦੇਣੇ ਪੈਣਗੇ। ਜੇਕਰ ਉਸ ਕਮਰੇ ਵਿਚ ਕੋਈ ਦੂਜਾ ਬਾਲਗ ਠਹਿਰਦਾ ਹੈ ਤਾਂ ਉਸਨੂੰ 2990 ਡਾਲਰ ਹੋਰ ਦੇਣੇ ਹੋਣਗੇ। ਜੇਕਰ ਉਹ ਬੱਚਾ ਹੋਵੇ ਤਾਂ 1610 ਡਾਲਰ ਹੋਣਗੇ।  ਇਸ ਵਧੀ ਹੋਈ ਕੀਮਤ ਦੇ ਵਿਚ ਵਿਜ਼ਟਰ ਵੀਜੇ ਵਾਲੇ, ਨਿਊਜ਼ੀਲੈਂਡ ਦੇ ਪੱਕੇ ਅਤੇ ਪੀ. ਆਰ. ਦੇ ਆ ਰਹੇ ਪਾਰਟਨਰ ਵਾਸਤੇ, ਵਿਦਿਆਰਥੀ ਵੀਜ਼ੇ ਵਾਸਤੇ, ਵਰਕ ਵੀਜੇ ਵਾਸਤੇ ਅਤੇ ਲਿਮਟਿਡ ਵੀਜੇ ਵਾਲੇ ਆਉਣਗੇ। ਇਸ  ਦੇ ਬਾਵਜੂਦ ਵੀ ਸਰਕਾਰ ਕੁਝ ਸਬਸਿਡੀ ਦੇ ਰਹੀ ਹੈ ਕੀਮਤ ਨੂੰ ਪੂਰਾ ਕਰਨ ਵਾਸਤੇ। ਜਿਨ੍ਹੰਾਂ ਨੇ 25 ਮਾਰਚ ਨੂੰ ਇਥੇ ਆਉਣਾ ਹੈ ਪਰ ਬੁਕਿੰਗ ਹੋ ਚੁੱਕੀ ਹੈ ਤਾਂ ਵੀ ਉਨ੍ਹਾਂ ਨੂੰ ਵਧੀ ਹੋਈ ਕੀਮਤ ਦੇਣੀ ਹੋਏਗੀ ਪਰ ਜਿਹੜੇ ਪਹਿਲਾਂ ਆ ਗਏ ਉਹ ਬਚ ਜਾਣਗੇ। ਹੈਲਥ ਕੇਅਰ ਵਰਕਰ ਜਿਨ੍ਹਾਂ ਦੀ ਇਥੇ ਲੋੜ ਹੈ, ਨੂੰ ਅਜੇ ਵੀ 3100 ਡਾਲਰ ਹੀ ਦੇਣੇ ਪੈਣਗੇ। ਸੋ ਏਕਾਂਤਵਾਸ ਲੈਣਾ ਹੋਵੇ ਤਾਂ ਹੁਣ ਚੁੱਪ-ਚਾਪ ਪੈਸੇ ਦੇਣੇ ਪੈਣਗੇ ਅਤੇ ਚੁੱਪ ਕਰਕੇ 14 ਦਿਨ ਰਹਿਣਾ ਹੋਵੇਗਾ।


Share