ਏਕਮ ਪਬਲਿਕ ਸਕੂਲ ਵਿਚ ਆਨਲਾਈਨ ਪੜ੍ਹਾਈ ਸਬੰਧੀ ਕਰਵਾਇਆ ਸੈਮੀਨਾਰ 

154
Share

ਨਕੋਦਰ/ਮਹਿਤਪੁਰ, 21 ਮਈ (ਹਰਜਿੰਦਰ ਪਾਲ ਛਾਬੜਾ/ਪੰਜਾਬ ਮੇਲ)- ਏਕਮ ਪਬਲਿਕ ਸਕੂਲ ਵਿੱਚ ਆਨਲਾਇਨ ਪੜ੍ਹਾਈ ਵਿਚ ਬੱਚਿਆਂ ਦੀ ਰੁਚੀ ਨੂੰ ਬਰਕਰਾਰ ਰੱਖਣ ਲਈ  ਸਮੇਂ ਸਮੇਂ ਤੇ ਕਈ ਹੋਰ ਗਤੀਵਿਧੀਆਂ ਵੀ ਕਰਵਾਈਆਂ ਜਾ ਰਹੀਆਂ ਹਨ। ਇਸੇ ਦੇ ਤਹਿਤ ਸਕੂਲ ਪ੍ਰਿੰਸੀਪਲ  ਮੈਡਮ ਅਮਨਦੀਪ ਕੌਰ ਦੀ ਅਗਵਾਈ ਵਿੱਚ ਆਨਲਾਇਨ ਇੰਟਰਨੈਸ਼ਨਲ ਫੈਮਿਲੀ ਡੇਅ ਅਤੇ ਵਰਲਡ ਹਾਈਪਰਟੈਂਸ਼ਨ ਡੇਅ ਮਨਾਇਆ ਗਿਆ ਜਿਸ ਦੇ ਅਧੀਨ ਬੱਚਿਆਂ ਕੋਲੋਂ ਉਹਨਾਂ ਦੀਆਂ ਕਲਾਸਾਂ ਦੇ ਅਨੁਸਾਰ ਵੱਖ ਵੱਖ ਐਕਟੀਵੀਟਿਜ਼ ਕਰਵਾਈਆਂ ਗਈਆਂ। ਇਸ ਵਿੱਚ ਪਹਿਲੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਆਪਣੇ ਘਰ ਪਰਿਵਾਰ ਵਿੱਚ ਰਹਿ ਕੇ ਹੀ ਨੇ ਬੈਲੂਨ ਬਰਸਟਿੰਗ ਐਕਟੀਵੀਟੀ ਦਾ ਆਨੰਦ ਮਾਣਿਆ।
ਇਸਦੇ ਨਾਲ ਹੀ ਛੇਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੇ ਆਪਣੇ ਵਿਸ਼ੇ ਫਿੰਗਰ ਪੈਪਟਸ ਦੁਆਰਾ ਪਰਿਵਾਰ ਦੀ ਮਹੱਤਤਾ ਨੂੰ ਉਲੀਕਿਆ। ਇਹਨਾਂ ਆਨਲਾਈਨ ਐਕਟੀਵੀਟੀਜ਼ ਵਿਚ ਵਿਦਿਆਰਥੀਆਂ ਦੇ ਨਾਲ ਨਾਲ ਮਾਤਾ ਪਿਤਾ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਵਾਈਸ ਪ੍ਰਿੰਸੀਪਲ ਮੈਡਮ ਸਮੀਕਸ਼ਾ ਸ਼ਰਮਾ ਵੱਲੋਂ ਬੱਚਿਆਂ ਨੂੰ ਅੱਗੇ ਤੋਂ ਵੀ ਸਕੂਲ ਐਕਟੀਵੀਟੀਜ਼ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਮੈਨਜਮੈਂਟ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਵੱਲੋਂ ਸਮੂਹ ਸਟਾਫ ਅਤੇ ਮਾਪਿਆਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਗਈ।

Share