ਏਅਰ ਨਿਊਜ਼ੀਲੈਂ ਦਾ ਪਹਿਲਾ ਚਾਰਟਰ ਜਹਾਜ਼ ਅੱਜ ਰਾਤ ਚੱਲੇਗਾ ਔਕਲੈਂਡ ਨੂੰ-ਯਾਤਰੀ ਪਹੁੰਚ ਰਹੇ ਹਨ ਹਵਾਈ ਅੱਡੇ

787

-‘ਐਕਸਪ੍ਰੈਸ਼ਨ ਆਫ ਇੰਟਰਸਟ’ ਲਿਸਟ ਦੇ ਵਿਚ ਬਹੁਤ ਸਾਰੇ ਹਨ ਅਯੋਗ

ਔਕਲੈਂਡ 23 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਸ੍ਰੀ ਵਿਨਸਨ ਪੀਟਰਜ਼ ਨੇ ਭਾਰਤ ਦੇ ਵਿਚ ਕਰੋਨਾ ਵਾਇਰਸ ਕਰਕੇ ਫਸੇ ਕੀਵੀਆਂ ਅਤੇ ਪੀ. ਆਰ. ਬਾਸ਼ਿੰਦਿਆਂ ਦੀ ਵਤਨ ਵਾਪਿਸੀ ਵਾਸਤੇ ਤਿੰਨ ਵਿਸ਼ੇਸ਼ ਚਾਰਟਰ ਫਲਾਈਟਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਅੱਜ ਰਾਤ 2 ਵਜੇ ਪਹਿਲੀ ਚਾਰਟਰ ਫਲਾਈਟ ਜੋ ਕਿ ਏਅਰ ਨਿਊਜ਼ੀਲੈਂ ਦੀ ਹੈ ਅਤੇ ਸਿੱਧੀ 15 ਘੰਟੇ ਵਿਚ ਔਕਲੈਂਡ ਪਹੁੰਚੇਗੀ, ਦੀ ਤਿਆਰੀ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਏਸ਼ੀਅਨ ਟਰੈਵਲਜ਼ ਦਿੱਲੀ ਦੀਆਂ ਬੱਸਾਂ ਦੇ ਵਿਚ ਯਾਤਰੀ ਸਵਾਰ ਹੋ ਕੇ ਅੱਜ ਸ਼ਾਮ ਦਿੱਲੀ ਹਵਾਈ ਅੱਡੇ ਉਤੇ ਪਹੁੰਚ ਜਾਣਗੇ। ਲੋਕਾਂ ਨੇ ਇਕ ਦੂਜੇ ਨੂੰ ਸੰਦੇਸ਼ ਛੱਡ ਦੇ ‘ਥੈਂਕ ਗੌਡ’ ਅਤੇ ‘ਆਲ ਦਾ ਬੈਸਟ’ ਵਰਗੇ ਗ੍ਰੀਟਿੰਗਜ਼ ਭੇਜੇ ਹਨ। ਵੱਟਸ ਗਰੁੱਪ ਦੇ ਵਿਚ ਵੀ ਅੱਪਡੇਟ ਆ ਰਹੇ ਹਨ। ਬਹੁਤ ਸਾਰੇ ਲੋਕ ਇਨ੍ਹਾਂ ਬੱਸਾਂ ਦੇ ਰਾਹੀਂ ਹੀ ਹਵਾਈ ਅੱਡੇ ਪਹੁੰਚ ਰਹੇ ਹਨ ਜਦ ਕਿ ਕੁਝ ਨੇ ਲੋੜ ਅਨੁਸਾਰ ਪਾਸ ਬਣਾ ਕੇ ਆਪਣੀ ਗੱਡੀ ਵੀ ਕੀਤੀ ਹੈ। ਚੰਡੀਗੜ੍ਹ ਤੋਂ ਸ. ਖੜਗ ਸਿੰਘ ਅਤੇ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਆਪਣੀ ਗੱਡੀ ਰਾਹੀਂ ਦਿੱਲੀ ਪਹੁੰਚਣਗੇ ਅਤੇ ਉਨ੍ਹਾਂ ਵਿਸ਼ੇਸ਼ ਪਾਸ ਦਾ ਪ੍ਰਬੰਧ ਕੀਤਾ ਹੈ।
ਅੱਜ ਵਿਦੇਸ਼ ਮੰਤਰੀ ਸ੍ਰੀ ਵਿਨਸਨ ਪੀਟਰ ਦੀ ਆਈ ਈ-ਮੇਲ ਦੇ ਵਿਚ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਉਹ ਪਹਿਲਾਂ ਵੀ ਕਹਿ ਚੁੱਕੇ ਸਨ ਕਿ ਜਿਹੜੇ ਵਤਨ ਤੋਂ ਬਾਹਰ ਹਨ ‘ਵਿੰਡੋ ਕਲੋਜ਼’ ਹੋਣ ਤੋਂ ਪਹਿਲਾਂ ਆ ਜਾਣ। ਹੁਣ ਫਿਰ ਉਨ੍ਹਾਂ ਕਿਹਾ ਹੈ ਕਿ 1300 ਵਿਅਕਤੀਆਂ ਨੇ ‘ਐਕਸਪ੍ਰੈਸ਼ਨ ਆਫ ਇੰਟਰਸਟ’ ਭਰਿਆ ਹੈ ਜਿਸ ਦਾ ਮਤਲਬ ਹੈ ਕਿ ਉਹ ਵਾਪਿਸ ਜਾਣ ਦੇ ਵਿਚ ਦਿਲਚਸਪੀ ਰੱਖਦੇ ਹਨ। ਇਨ੍ਹਾਂ 1300 ਲੋਕਾਂ ਦੇ ਵਿਚ ਬਹੁਤ ਸਾਰੇ ਅਯੋਗ ਵੀ ਪਾਏ ਜਾ ਰਹੇ ਹਨ ਜਿਨ੍ਹਾਂ ਨੂੰ ਤਰਜੀਹ ਨਹੀਂਂ ਦਿੱਤੀ ਜਾਏਗੀ ਅਤੇ ਉਹ ਅਜੇ ਹੋਰ ਉਡੀਕ ਕਰਨਗੇ। ਇਕ ਅੰਦਾਜੇ ਮੁਤਾਬਿਕ ਇਸ ਫਲਾਈਟ ਦੇ ਵਿਚ 300 ਤੋਂ ਉਪਰ ਯਾਤਰੀ ਔਕਲੈਂਡ ਜਾਣਗੇ। ਸੋ ਜਿਹੜੇ ਪਹਿਲੀ ਫਲਾਈਟ ਦੇ ਵਿਚ ਜਾ ਰਹੇ ਹਨ ਉਨ੍ਹਾਂ ਲਈ ‘ਸੇਫ ਟ੍ਰੈਵਲਿੰਗ’-‘ਹੈਪੀ ਜਰਨੀ’