ਲੈਂਡਿਡ: ਵਤਨ ਵਾਪਿਸੀ ਦਾ ਪਹਿਲਾ ਜਹਾਜ਼
ਔਕਲੈਂਡ 24 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਵੀਂ ਦਿੱਲੀ ਹਵਾਈ ਅੱਡੇ ਤੋਂ ਅੱਜ ਤੜਕੇ ਔਕਲੈਂਡ ਲਈ ਸਿੱਧੀ ਫਲਾਈਟ ਲੈ ਕੇ ਉਡਿਆ ਜਹਾਜ਼ ਰਾਤ 11.30 ਵਜੇ ਕਰੀਬ ਠੀਕ-ਠਾਕ ਪਹੁੰਚ ਗਿਆ ਹੈ। ਲਗਪਗ 300 ਦੇ ਕਰੀਬ ਸਵਾਰੀਆਂ ਸਨ ਅਤੇ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰਾਲੇ ਨੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਇੰਡੀਆ ਫਸੇ ਆਪਣੇ ਕੀਵੀਆਂ ਅਤੇ ਪੀ. ਆਰ. ਲੋਕਾਂ ਨੂੰ ਵਾਪਿਸ ਵਤਨੀ ਲਿਆਉਣ ਦਾ ਪ੍ਰਬੰਧ ਕੀਤਾ ਸੀ। ਸਾਰੇ ਯਾਤਰੀ ਖੁਸ਼ ਦੱਸੇ ਜਾਂਦੇ ਹਨ ਅਤੇ ਇਨ੍ਹਾਂ ਨੂੰ ਹੋਟਲਾਂ ਦੇ ਵਿਚ 14 ਦਿਨਾਂ ਦੇ ਲਈ ਰੱਖਿਆ ਜਾਵੇਗਾ ਤਾਂ ਕਿ ਕਰੋਨਾ ਦੀ ਕਿਸੇ ਤਰ੍ਹਾਂ ਦੀ ਗੁੰਜਾਇਸ਼ ਨਾ ਰਹੇ। 14 ਦਿਨਾਂ ਤੋਂ ਬਾਅਦ ਸਾਰੇ ਲੋਕ ਆਪਣੇ-ਆਪਣੇ ਘਰਾਂ ਨੂੰ ਜਾ ਸਕਣਗੇ।
Home News International ਏਅਰ ਨਿਊਜ਼ੀਲੈਂਡ ਦੀ ਪਹਿਲੀ ਸਿੱਧੀ ਫਲਾਈਟ ਦਿੱਲੀ ਤੋਂ ਔਕਲੈਂਡ ਹਵਾਈ ਅੱਡੇ ਪਹੁੰਚੀ-ਯਾਤਰੀ...