ਏਅਰ ਕੈਨੇਡਾ ਵੱਲੋਂ 1700 ਨੌਕਰੀਆਂ ਵਿਚ ਕਟੌਤੀ ਕਰਨ ਦਾ ਫੈਸਲਾ

632
Share

ਓਟਵਾ, 14 ਜਨਵਰੀ (ਪੰਜਾਬ ਮੇਲ)-ਏਅਰ ਕੈਨੇਡਾ ਵੱਲੋਂ 1700 ਨੌਕਰੀਆਂ ਵਿਚ ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਏਅਰਲਾਈਨ 2021 ਦੀ ਪਹਿਲੀ ਤਿਮਾਹੀ ਵਿਚ ਉਡਾਨਾਂ ਦੀ ਗਿਣਤੀ ਵੀ ਘਟਾਉਣਾ ਚਾਹੁੰਦੀ ਹੈ।
ਬੁੱਧਵਾਰ ਸਵੇਰੇ ਕੰਪਨੀ ਨੇ ਆਖਿਆ ਕਿ ਸੇਵਾਵਾਂ ’ਚ 25 ਫੀਸਦੀ ਕਟੌਤੀ ਨਾਲ ਵੀ ਏਅਰ ਕੈਨੇਡਾ ਐਕਸਪ੍ਰੈੱਸ ਕੈਰੀਅਰਜ਼ ਦੇ 200 ਮੁਲਾਜ਼ਮ ਪ੍ਰਭਾਵਿਤ ਹੋਣਗੇ। ਇਸ ਕਟੌਤੀ ਨਾਲ 2019 ਦੀ ਪਹਿਲੀ ਤਿਮਾਹੀ ਦੌਰਾਨ ਏਅਰ ਕੈਨੇਡਾ ਦੀ ਜੋ ਸਮਰੱਥਾ ਸੀ, 2021 ਦੀ ਪਹਿਲੀ ਤਿਮਾਹੀ ਵਿਚ ਉਹ ਘਟ ਕੇ ਉਸ ਦਾ 20 ਫੀਸਦੀ ਰਹਿ ਜਾਵੇਗੀ। ਏਅਰ ਕੈਨੇਡਾ ਦੀ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਅਤੇ ਚੀਫ ਕਮਰਸ਼ੀਅਲ ਆਫੀਸਰ ਲੂਸੀ ਗਿਲਮੇਟ ਨੇ ਇਕ ਬਿਆਨ ਜਾਰੀ ਕਰਕੇ ਆਖਿਆ ਕਿ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਵੱਲੋਂ ਟਰੈਵਲ ਸਬੰਧੀ ਲਾਈਆਂ ਗਈਆਂ ਪਾਬੰਦੀਆਂ ਦਾ ਪਹਿਲਾਂ ਹੀ ਕੰਪਨੀ ਦੀਆਂ ਬੁਕਿੰਗਜ਼ ਉੱਤੇ ਅਸਰ ਪੈ ਰਿਹਾ ਹੈ।
ਇਸ ਹਫਤੇ ਏਅਰ ਕੈਨੇਡਾ ਨੇ ਐਟਲਾਂਟਿਕ ਕੈਨੇਡਾ ਦੇ ਏਅਰਪੋਰਟਸ ਨੂੰ ਇਹ ਦੱਸਿਆ ਕਿ ਉਹ ਰਿਜਨ ਵਿਚ ਵਾਧੂ ਰੂਟਾਂ ਵਿਚ ਕਟੌਤੀ ਕਰੇਗੀ। ਅਗਲੇ ਨੋਟਿਸ ਤੱਕ ਗੈਂਡਰ, ਐਨਐਲ, ਗੂਜ਼ ਬੇਅ, ਐਨਐਲ, ਫਰੈਡਰਿਕਟਨ, ਐਨਬੀ ਲਈ ਸਾਰੀਆਂ ਉਡਾਨਾਂ ਮੁਲਤਵੀ ਕੀਤੀਆਂ ਜਾ ਰਹੀਆਂ ਹਨ।

Share