‘ਏਅਰ ਇੰਡੀਆ’ ਵੱਲੋਂ ਫੇਜ਼-2 ਦੀ ਨਵੀਂ ਅੱਪਡੇਟਰ ਲਿਸਟ ਵਿਚ ਵਲਿੰਗਟਨ ਦੀ ਇਕ ਆਣ-ਜਾਣ ਦੀ ਫਲਾਈਟ ਸ਼ਾਮਿਲ

708
Share

ਇੰਡੀਆ ਤੋਂ ਕੀਵੀ, ਪੱਕੇ ਵਸਨੀਕ ਅਤੇ ਮੰਜੂਰਸ਼ੁਦਾ ਅਸਥਾਈ ਵੀਜ਼ਾ ਹੋਲਡਰ ਦੀ ਵਾਪਿਸੀ ਦੀ ਆਸ ਬੱਝੀ

ਔਕਲੈਂਡ 18 ਮਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਭਾਰਤ ਅੰਦਰ ਲੌਕ-ਡਾਊਨ ਨੂੰ ਅੱਜ55ਵਾਂ ਦਿਨ ਹੈ ਅਤੇ ਇਸਦਾ ਲੈਵਲ ਹੁਣ ਸਿਖਰਲੇ ਪੌਡੇ (ਲੈਵਲ-4 ਉਤੇ) ਹੈ। ਕਰੋਨਾ ਨਾਲ ਪੀੜ੍ਹਤ ਲੋਕਾਂ ਦੀ ਗਿਣਤੀ ਇਕ ਲੱਖ ਨੂੰ ਢੁੱਕਣ ਲੱਗੀ ਹੈ ਅਤੇ ਸਰਕਾਰ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਵੱਖ-ਵੱਖ ਮੁਲਕਾਂ ਤੋਂ ਵਾਪਿਸ ਇੰਡੀਆ ਲਿਜਾ ਰਹੀ ਹੈ। ਨਿਊਜ਼ੀਲੈਂਡ ਦੇ ਵਿਚ ਵੀ 2000 ਦੇ ਕਰੀਬ  ਭਾਰਤੀ ਲੋਕ ਇਥੇ ਅਸਥਾਈ ਵੀਜ਼ੇ ਉਤੇ ਆਏ ਹੋਏ ਹਨ, ਬਹੁਤ ਸਾਰੇ ਇਨ੍ਹਾਂ ਵਿਚੋਂ ਵਾਪਿਸ ਜਾਣਾ ਚਾਹੁੰਦੇ ਹਨ ਅਤੇ ਬਹੁਤ ਸਾਰੇ 25 ਸਤੰਬਰ 2020 ਤੱਕ ਆਟੋਮੈਟਿਕ ਵਧੇ ਵੀਜ਼ੇ ਦਾ ਫਾਇਦਾ ਚੁੱਕਦਿਆਂ ਇਥੇ ਰਹਿਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਇੰਡੀਆ ਦੇ ਵਿਚ ਕੀਵੀ (ਸਿਟੀਜ਼ਨ), ਪੱਕੇ ਵਸਨੀਕ (ਪੀ.ਆਰ.) ਅਤੇ ਯਾਤਰਾ ਵਾਸਤੇ ਮੰਜੂਰਸ਼ੁਦਾ ਅਸਥਾਈ ਵੀਜ਼ਾ ਹੋਲਡਰ  (ਇੰਸ਼ੈਂਸ਼ੀਅਲ) ਹਨ ਉਹ ਵੀ ਵਾਪਿਸ ਨਿਊਜ਼ੀਲੈਂਡ ਪਰਤਣਾ ਚਾਹੁੰਦੇ ਹਨ। ਕਈਆਂ ਦਾ ਪਰਿਵਾਰ ਹੀ ਵੰਡਿਆ ਪਿਆ ਹੈ ਜਿਸ ਕਾਰਨ ਵੱਡੀ ਮੁਸ਼ਕਿਲ ਆ ਰਹੀ ਹੈ।
ਨਿਊਜ਼ੀਲੈਂਡ ਸਰਕਾਰ ਨੇ ਅਪ੍ਰੈਲ ਮਹੀਨੇ ਤਿੰਨ ਵਿਸ਼ੇਸ਼ ਫਲਾਈਟਾਂ ਚਲਾ ਕੇ ਲਗਪਗ ‘ਦੀ ਇੰਡ’ ਹੀ ਕਰ ਦਿੱਤਾ ਹੈ ਪਰ ਹੁਣ ਇਨ੍ਹਾਂ ਲੋਕਾਂ ਦੀ ਆਸ ਏਅਰ ਇੰਡੀਆ ਦੀਆਂ ਫਲਾਈਟਾਂ ਉਤੇ ਹੈ। ਆਸ ਕੀਤੀ ਜਾਂਦੀ ਸੀ ਕਿ ਘੱਟੋ-ਘੱਟ 6 ਫਲਾਈਟਾਂ ਚੱਲਣਗੀਆਂ ਪਰ ਅਜੇ ਪਹਿਲੀ ਫਲਾਈਟ ਦਾ ਵੇਰਵਾ ਹੀ ਵੇਖਣ ਨੂੰ ਮਿਲ ਰਿਹਾ ਹੈ। ਏਅਰ ਇੰਡੀਆ ਦੀ ਫੇਜ-2 ਦੀ ਅੱਪਡੇਟ ਹੋਈ ਲਿਸਟ ਦੇ ਵਿਚ ਪਹਿਲੀ ਫਲਾਈਟ 4 ਜੂਨ ਨੂੰ ਦਿੱਲੀ ਤੋਂ ਵਲਿੰਗਟਨ ਵਾਸਤੇ ਦੁਪਹਿਰ 13.30 ਵਜੇ ਚੱਲਦੀ ਵਿਖਾਈ ਦੇ ਰਹੀ ਹੈ ਅਤੇ ਇਹ ਵਾਪਿਸ ਦਿੱਲੀ ਨੂੰ 3 ਦਿਨ ਬਾਅਦ 7 ਜੂਨ ਨੂੰ ਦੁਪਹਿਰ  13.30 ਵਜੇ ਹੀ ਵਾਪਿਸ ਪਰਤਦੀ ਨਜ਼ਰ ਆ ਰਹੀ ਹੈ। ਇਸ ਜਹਾਜ਼ ਦੇ ਵਿਚ ਕਿਹੜਾ ਆ ਰਿਹਾ ਹੈ ਅਤੇ ਕਿਹੜਾ ਜਾ ਰਿਹਾ ਹੈ? ਕਿੰਨੇ ਡਾਲਰ ਦੀ ਟਿਕਟ ਹੋਵੇਗੀ? ਇੰਡੀਆ ਦੇ ਵਿਚ ਗਰਾਉਂਡ ਟਰਾਂਸਪੋਰਟ ਕੀ ਹੋਵੇਗੀ? ਆਉਣ ਵਾਲਿਆਂ ਨੂੰ ਨਿਊਜ਼ੀਲੈਂਡ ਸਰਕਾਰ ਕਿੱਥੇ 14 ਦਿਨ ਵਾਸਤੇ ਰੱਖੇਗੀ? ਜਾਣ ਵਾਲਿਆਂ ਨੂੰ ਭਾਰਤ ਸਰਕਾਰ ਕਿਵੇਂ ਵੱਖ-ਵੱਖ ਰਾਜਾਂ ਵਿਚ ਪਹੁੰਚਾਏਗੀ ਅਤੇ ਕਿੱਥੇ-ਕਿੱਥੇ ਰੱਖੇਗੀ ਅਜੇ ਸਪਸ਼ਟ ਨਹੀਂ ਹੈ।
ਸੋ ਆਸ ਹੈ ਕਿ ਇਸ ਸਬੰਧੀ 1-2 ਦਿਨਾਂ ਦੇ ਵਿਚ ਸਥਿਤੀ ਸਪਸ਼ਟ ਹੋ ਜਾਏਗੀ। ਪਰ ਇਹ ਗੱਲ ਸੱਚੀ ਹੈ ਕਿ ਹੁਣ ਏਅਰ ਇੰਡੀਆ ਦੇ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਸਾਹਿਬ ਇਹ ਜਰੂਰ ਕਹਿੰਦੇ ਨਜ਼ਰ ਆ ਰਹੇ  ਹਨ ਕਿ ”ਭਾਈਓ ਔਰ ਬਹਿਨੋ ਆਓ ਚਲੇਂ ਇੰਡੀਆ।”


Share