ਏਅਰ ਇੰਡੀਆ ਵੱਲੋਂ ਦਿੱਲੀ ਤੋਂ ਕਾਬੁਲ ਜਾਂਦੀ ਉਡਾਣ ਰੱਦ

733
Share

-ਅਮਰੀਕਾ ਤੋਂ ਵਾਇਆ ਯੂ.ਏ.ਈ. ਹੋ ਕੇ ਦਿੱਲੀ ਆਉਂਦੀਆਂ ਦੋ ਉਡਾਣਾਂ ਨੂੰ ਅਫ਼ਗਾਨ ਹਵਾਈ ਲਾਂਘਾ ਨਾ ਵਰਤਣ ਦੀ ਸਲਾਹ
ਨਵੀਂ ਦਿੱਲੀ, 16 ਅਗਸਤ (ਪੰਜਾਬ ਮੇਲ)- ਏਅਰ ਇੰਡੀਆ ਨੇ ਆਪਣੀ ਦਿੱਲੀ-ਕਾਬੁਲ-ਦਿੱਲੀ ਉਡਾਣ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਏਅਰ ਇੰਡੀਆ ਨੇ ਸੋਮਵਾਰ ਨੂੰ ਅਮਰੀਕਾ ਤੋਂ ਵਾਇਆ ਸ਼ਾਰਜਾਹ (ਯੂ.ਏ.ਈ.) ਹੋ ਕੇ ਭਾਰਤ ਆ ਰਹੀਆਂ ਆਪਣੀਆਂ ਦੋ ਉਡਾਣਾਂ ਨੂੰ ਅਫ਼ਗ਼ਾਨਿਸਤਾਨ ਦਾ ਹਵਾਈ ਲਾਂਘਾ ਨਾ ਵਰਤਣ ਦੀ ਸਲਾਹ ਦਿੰਦਿਆਂ ਉਡਾਣ ਨੂੰ ਕਿਸੇ ਹੋਰ ਰਸਤਿਓਂ ਲਿਆਉਣ ਲਈ ਕਿਹਾ ਹੈ। ਕਾਬਿਲੇਗੌਰ ਹੈ ਕਿ ਦਿੱਲੀ ਤੋਂ ਅਫ਼ਗ਼ਾਨਿਸਤਾਨ ਲਈ ਇਕੋ-ਇਕ ਸਿੱਧੀ ਉਡਾਣ ਹੈ, ਜੋ ਏਅਰ ਇੰਡੀਆ ਵੱਲੋਂ ਚਲਾਈ ਜਾਂਦੀ ਹੈ।

Share