ਏਅਰ ਇੰਡੀਆ ਦੇ 5 ਸੀਨੀਅਰ ਪਾਇਲਟਾਂ ਦੀ ਕੋਰੋਨਾ ਨਾਲ ਮੌਤ

398
Share

ਨਵੀਂ ਦਿੱਲੀ, 3 ਜੂਨ (ਪੰਜਾਬ ਮੇਲ)- ਦੇਸ਼ ’ਚ ਵੈਕਸੀਨ ਮੁਹਿੰਮ ਤੇਜ਼ ਕਰਨ ਲਈ ਟੀਕੇ ਦੀ ਆਵਾਜਾਈ ’ਚ ਏਅਰ ਇੰਡੀਆ ਦੇ ਜਹਾਜ਼ਾਂ ਦੀ ਮਦਦ ਲਈ ਜਾ ਰਹੀ ਹੈ। ਏਅਰ ਇੰਡੀਆ ਦੇ ਜਹਾਜ਼ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਵੈਕਸੀਨ ਨੂੰ ਪਹੁੰਚਾਉਣ ਲਈ ਦਿਨ-ਰਾਤ ਲੱਗੇ ਹੋਏ ਹਨ। ਉੱਥੇ ਹੀ ਬੁਰੀ ਖ਼ਬਰ ਇਹ ਹੈ ਕਿ ਏਅਰ ਇੰਡੀਆ ਦੇ 5 ਅਨੁਭਵੀ ਅਤੇ ਸੀਨੀਅਰ ਪਾਇਲਟਾਂ ਦਾ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਹੈ। ਇਸ ਕਾਰਨ ਵੈਕਸੀਨੇਸ਼ਨ ਮੁਹਿੰਮ ’ਤੇ ਅਸਰ ਪੈ ਰਿਹਾ ਹੈ। ਏਅਰ ਇੰਡੀਆ ਦੇ ਅਧਿਕਾਰਤ ਸੂਤਰਾਂ ਅਨੁਸਾਰ ਮਈ ’ਚ ਕੈਪਟਨ ਪ੍ਰਸਾਦ ਕਮਾਰਕਰ, ਕੈਪਟਨ ਸੰਦੀਪ ਰਾਣਾ, ਕੈਪਟਨ ਅਮਿਤੇਸ਼ ਪ੍ਰਸਾਦ, ਕੈਪਟਨ ਜੀ.ਪੀ.ਐੱਸ. ਗਿੱਲ ਅਤੇ ਕੈਪਟਨ ਹਰਸ਼ ਤਿਵਾੜੀ ਦੀ ਕੋਰੋਨਾ ਕਾਰਨ ਮੌਤ ਹੋ ਗਈ। 37 ਸਾਲ ਦੇ ਤਿਵਾੜੀ ਦਾ 30 ਮਈ ਨੂੰ ਦਿਹਾਂਤ ਹੋ ਗਿਆ। ਉਹ ਬੋਇੰਗ 777 ਏਅਰਕ੍ਰਾਫ਼ਟ ਦੇ ਫਸਟ ਅਫ਼ਸਰ ਸਨ।
ਏਅਰ ਇੰਡੀਆ ਦੇ ਪਾਇਲਟਾਂ ਨੇ ਕਈ ਵਾਰ ਚਾਲਕ ਦਲ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ¿; ਲਈ ਵੈਕਸੀਨ ਦੀ ਮੰਗ ਕੀਤੀ ਹੈ ਪਰ ਉਨ੍ਹਾਂ ਦੀ ਮੰਗ ਹਾਲੇ ਤੱਕ ਪੂਰੀ ਨਹੀਂ ਕੀਤੀ ਜਾ ਸਕੀ। 4 ਮਈ ਨੂੰ ਪਾਇਲਟਾਂ ਨੇ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਣਗੀਆਂ ਤਾਂ ਏਅਰਲਾਈਨ ਬੰਦ ਕਰ ਦੇਣਗੇ। ਧਮਕੀ ਤੋਂ ਬਾਅਦ ਏਅਰ ਇੰਡੀਆ ਨੇ ਕਿਹਾ ਸੀ ਕਿ ਉਹ ਆਪਣੇ ਕਰਮਚਾਰੀਆਂ ਲਈ ਮਈ ਦੇ ਅੰਤ ਤੱਕ ਵੈਕਸੀਨ ਦੀ ਵਿਵਸਥਾ ਕਰ ਦੇਵੇਗੀ ਪਰ ਟੀਕਾਕਰਨ ਦੇ ਤਿੰਨ ਕੈਂਪਾਂ ਨੂੰ ਇਸ ਲਈ ਬੰਦ ਕਰ ਦਿੱਤਾ ਗਿਆ, ਕਿਉਂਕਿ ਉੱਥੇ ਵੈਕਸੀਨ ਦੀ ਉਪਲੱਬਧਤਾ ਨਹੀਂ ਸੀ। ਇਸ ਤੋਂ ਬਾਅਦ 15 ਮਈ ਨੂੰ ਫਿਰ ਤੋਂ ਕੈਂਪ ਲਗਾਏ ਗਏ। ਏਅਰ ਇੰਡੀਆ ਪਹਿਲਾਂ 45 ਸਾਲ ਦੀ ਉਮਰ ਤੋਂ ਵੱਧ ਵਾਲੇ ਆਪਣੇ ਕਰਮਚਾਰੀਆਂ ਨੂੰ ਵੈਕਸੀਨ ਦੇਣ ’ਚ ਪਹਿਲ ਦੇ ਰਹੀ ਸੀ।


Share