ਏਅਰ ਇੰਡੀਆ ਦਾ 100 ਫੀਸਦੀ ਅਪਨਿਵੇਸ਼ ਕੀਤਾ ਜਾਵੇਗਾ: ਪੁਰੀ

375
Share

ਨਵੀਂ ਦਿੱਲੀ, 28 ਮਾਰਚ (ਪੰਜਾਬ ਮੇਲ)- ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਏਅਰ ਇੰਡੀਆ ਦਾ 100 ਫੀਸਦੀ ਅਪਨਿਵੇਸ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਰਜ਼ੇ ਵਿਚ ਡੁੱਬੀ ਕੌਮੀ ਏਅਰਲਾਈਨ ਦੇ ਅਪਨਿਵੇਸ਼ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਭਾਵੀ ਖ਼ਰੀਦਦਾਰਾਂ ਨੂੰ ਆਪਣੀਆਂ ਬੋਲੀਆਂ ਲਈ 64 ਦਿਨ ਦਾ ਸਮਾਂ ਦਿੱਤਾ ਗਿਆ ਸੀ। ਇਸ ਵੇਲੇ ਏਅਰ ਇੰਡੀਆ ਸਿਰ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ। ਪਿਛਲੇ ਮਹੀਨੇ ਕਈ ਇਕਾਈਆਂ ਨੇ ਬੋਲੀ ਦੀ ਪ੍ਰਕਿਰਿਆ ਵਿਚ ਸ਼ਾਮਲ ਹੋਣ ’ਚ ਦਿਲਚਸਪੀ ਲਈ ਸੀ। ਕੇਂਦਰ ਸਰਕਾਰ ਨੇ ਟਾਟਾ ਗਰੁੱਪ ਅਤੇ ਸਪਾਈਸਜੈੱਟ ਦੇ ਐੱਮ.ਡੀ. ਅਜੈ ਸਿੰਘ ਨੂੰ ਆਖ਼ਰੀ ਬੋਲੀਕਾਰ ਵਜੋਂ ਚੁਣ ਲਿਆ ਹੈ।

Share