ਏਅਰਟੈਲ ਨੇ ਭਾਰਤੀ ਬਾਜ਼ਾਰ ’ਚ ਆਪਣੀ ਮੋਹਰੀ ਸਥਿਤੀ ਨੂੰ ਕੀਤਾ ਮਜ਼ਬੂਤ

417
Share

-ਏਅਰਟੈੱਲ ਨਾਲ 69 ਲੱਖ ਹੋਰ ਗਾਹਕ ਜੁੜੇ ਤੇ ਜੀਓ ਦੇ ਕੁਨੈਕਸ਼ਨਾਂ ਦੀ ਗਿਣਤੀ 34 ਲੱਖ ਘਟੀ
ਨਵੀਂ ਦਿੱਲੀ, 21 ਮਾਰਚ (ਪੰਜਾਬ ਮੇਲ)- ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਦੇ ਜਨਵਰੀ ਮਹੀਨੇ ਵਿਚ ਸਰਗਰਮ ਗਾਹਕਾਂ ਦੀ ਗਿਣਤੀ ਵਿਚ 69 ਲੱਖ ਦਾ ਵਾਧਾ ਹੋਇਆ ਹੈ। ਇਸ ਤਰ੍ਹਾਂ ਏਅਰਟੈੱਲ ਨੇ ਬਾਜ਼ਾਰ ਵਿਚ ਆਪਣੀ ਮੋਹਰੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ। ਇਸ ਦੇ ਨਾਲ ਹੀ ਰਿਲਾਇੰਸ ਜੀਓ ਦੇ ਸਰਗਰਮ ਕੁਨੈਕਸ਼ਨਾਂ ਦੀ ਗਿਣਤੀ ’ਚ 34 ਲੱਖ ਦੀ ਕਮੀ ਆਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਇਹ ਜਾਣਕਾਰੀ ਦਿੱਤੀ ਹੈ। ਭਾਰਤੀ ਏਅਰਟੈੱਲ ਦੇ ਸਰਗਰਮ ਗਾਹਕਾਂ ਦੀ ਗਿਣਤੀ 33.6 ਕਰੋੜ ਹੋ ਗਈ ਹੈ। ਰਿਪੋਰਟ ਮੁਤਾਬਕ ਭਾਰਤੀ ਤੇ ਜੀਓ ਦੇ ਗਾਹਕਾਂ ਦੀ ਗਿਣਤੀ ਕਰੀਬ ਬਰਾਬਰ ਸੀ ਪਰ ਜਨਵਰੀ ਵਿਚ ਭਾਰਤੀ ਨਾਲ 69 ਲੱਖ ਗਾਹਕ ਹੋਰ ਜੁੜ ਗਏ ਤੇ ਇਹ ਗਿਣਤੀ 33.6 ਕਰੋੜ ’ਤੇ ਪੁੱਜ ਗਈ। ਜੀਓ ਦੇ ਕੁਨੈਕਸ਼ਨਾਂ ਦੀ ਗਿਣਤੀ 34 ਲੱਖ ਘੱਟ ਕੇ 32.5 ਕਰੋੜ ਰਹਿ ਗਈ। ਇਸ ਤੋਂ ਪਹਿਲਾਂ ਦਸੰਬਰ ’ਚ ਜੀਓ ਗਾਹਕਾਂ ਦੀ ਗਿਣਤੀ 32 ਲੱਖ ਵਧੀ ਸੀ ਤੇ ਨਵੰਬਰ ਵਿਚ ਕੰਪਨੀ ਨਾਲ 54 ਲੱਖ ਨਵੇਂ ਗਾਹਕ ਜੁੜੇ ਸਨ।

Share