ਉੱਤਰ ਕੋਰੀਆ ਨੇ ਪਾਬੰਦੀਆਂ ਨੂੰ ਦਰਕਿਨਾਰ ਕਰਕੇ ਪ੍ਰਮਾਣੂ ਹਥਿਆਰਾਂ ਦਾ ਕੀਤਾ ਆਧੁਨਿਕੀਕਰਨ : ਯੂ.ਐੱਨ.

503
Share

-ਵਿੱਤੀ ਸੰਸਥਾਵਾਂ ’ਤੇ ਸਾਈਬਰ ਹਮਲੇ ਕਰਕੇ ਕੀਤਾ ਫੰਡ ਇਕੱਠਾ
ਸੰਯੁਕਤ ਰਾਸ਼ਟਰ, 10 ਫਰਵਰੀ (ਪੰਜਾਬ ਮੇਲ)- ਸੰਯੁਕਤ ਰਾਸ਼ਟਰ (ਯੂ.ਐੱਨ.) ਦੇ ਮਾਹਿਰਾਂ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਨੇ ਪਾਬੰਦੀਆਂ ਨੂੰ ਦਰਕਿਨਾਰ ਕਰ ਕੇ ਆਪਣੇ ਪਰਮਾਣੂ ਹਥਿਆਰਾਂ ਅਤੇ ਬੈਲਿਸਟਿਕ ਮਿਜ਼ਾਈਲਾਂ ਦਾ ਆਧੁਨਿਕੀਕਰਨ ਕੀਤਾ ਹੈ। ਏਨਾ ਹੀ ਨਹੀਂ, ਇਨ੍ਹਾਂ ਪ੍ਰਰੋਗਰਾਮਾਂ ’ਚ ਇਸਤੇਮਾਲ ਹੋਣ ਵਾਲੀ ਸਮੱਗਰੀ ਅਤੇ ਤਕਨੀਕ ਨੂੰ ਦੂਜੇ ਦੇਸ਼ਾਂ ਤੋਂ ਪ੍ਰਾਪਤ ਕਰਨ ਦਾ ਯਤਨ ਕਰ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਵਿੱਤੀ ਸੰਸਥਾਵਾਂ ’ਤੇ ਸਾਈਬਰ ਹਮਲੇ ਕਰ ਕੇ ਉਸ ਨੇ ਇਸ ਲਈ ਫੰਡ ਇਕੱਠਾ ਕੀਤਾ ਹੈ।
ਉੱਤਰੀ ਕੋਰੀਆ ’ਤੇ ਲਗਾਈਆਂ ਗਈਆਂ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੀ ਨਿਗਰਾਨੀ ਕਰਨ ਵਾਲੇ ਮਾਹਿਰਾਂ ਦੀ ਇਕ ਟੀਮ ਨੇ ਸੋਮਵਾਰ ਨੂੰ ਸੁਰੱਖਿਆ ਪ੍ਰਰੀਸ਼ਦ ਨੂੰ ਸੌਂਪੀ ਗਈ ਰਿਪੋਰਟ ’ਚ ਕਿਹਾ ਕਿ ਪਿਓਂਗਯਾਂਗ ਨੇ 2019 ਤੋਂ ਨਵੰਬਰ 2020 ਤੱਕ 316.4 ਮਿਲੀਅਨ ਡਾਲਰ ਮੁੱਲ (2,300 ਕਰੋੜ ਰੁਪਏ ਤੋਂ ਜ਼ਿਆਦਾ) ਦੀ ਸੰਪਤੀ ਚੋਰੀ ਕੀਤੀ। ਪੈਨਲ ਨੇ ਕਿਹਾ ਕਿ ਜਾਂਚ ਵਿਚ ਇਸ ਗੱਲ ਦਾ ਵੀ ਪਤਾ ਚੱਲਿਆ ਹੈ ਕਿ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਾਂ ਨੂੰ ਫੰਡ ਮੁਹੱਈਆ ਕਰਾਉਣ ਲਈ ਉੱਤਰੀ ਕੋਰੀਆ ਨਾਲ ਜੁੜੇ ਸਾਈਬਰ ਹਮਲਾਵਰਾਂ ਨੇ ਵਿੱਤੀ ਸੰਸਥਾਵਾਂ ਅਤੇ ਵਰਚੂਅਲ ਕਰੰਸੀ ਐਕਸਚੇਂਜ ਖ਼ਿਲਾਫ਼ ਆਪਣੀ ਮੁਹਿੰਮ ਜਾਰੀ ਰੱਖੀ। ਕਿਮ ਜੋਂਗ ਉਨ ਦੀ ਸਰਕਾਰ ਨੇ ਅਜਿਹੀ ਸਮੱਗਰੀ ਦਾ ਨਿਰਮਾਣ ਵੀ ਕਰ ਲਿਆ ਹੈ, ਜਿਸ ਨਾਲ ਪਰਮਾਣੂ ਹਥਿਆਰ ਬਣਾਇਆ ਜਾ ਸਕਦਾ ਹੈ। ਮਾਹਿਰਾਂ ਨੇ ਕਿਹਾ ਕਿ ਉਸ ਨੇ (ਉੱਤਰੀ ਕੋਰੀਆ) ਘੱਟ ਦੂਰੀ ਦੀਆਂ ਨਵੀਆਂ ਮਿਜ਼ਾਈਲਾਂ, ਮੱਧਮ ਦੂਰੀ ਦੀਆਂ, ਪਣਡੁੱਬੀ ਨਾਲ ਮਾਰ ਕਰਨ ਲਾਇਕ ਅਤੇ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲਾਂ ਦਾ ਫ਼ੌਜੀ ਪਰੇਡ ’ਚ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਉਸ ਨੇ ਨਵੇਂ ਬੈਲਿਸਟਿਕ ਮਿਜ਼ਾਈਲ ਵਾਰਹੈੱਡ ਅਤੇ ਰਣਨੀਤਿਕ ਪਰਮਾਣੂ ਹਥਿਆਰਾਂ ਦੇ ਵਿਕਾਸ ਦੇ ਤਜ਼ਰਬੇ ਅਤੇ ਨਿਰਮਾਣ ਦਾ ਐਲਾਨ ਕੀਤਾ ਅਤੇ ਬੈਲਿਸਟਿਕ ਮਿਜ਼ਾਈਲ ਇੰਫਰਾਸਟਰੱਕਚਰ ਦਾ ਨਵੀਨੀਕਰਨ ਕੀਤਾ।

Share