ਉੱਤਰੀ ਜਾਪਾਨ ’ਚ ਆਏ 7.4 ਦੀ ਸ਼ਿੱਦਤ ਦੇ ਭੂਚਾਲ ਕਾਰਨ 4 ਮੌਤਾਂ ਤੇ 97 ਜ਼ਖ਼ਮੀ

270
Share

ਟੋਕੀਓ, 17 ਮਾਰਚ (ਪੰਜਾਬ ਮੇਲ)- ਉੱਤਰੀ ਜਾਪਾਨ ਦੇ ਫੁਕੂਸ਼ੀਮਾ ਤੱਟ ਦੇ ਨੇੜੇ ਬੁੱਧਵਾਰ ਰਾਤ ਨੂੰ 7.4 ਦੀ ਸ਼ਿੱਦਤ ਨਾਲ ਆਏ ਭੂਚਾਲ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 97 ਜ਼ਖ਼ਮੀ ਹੋ ਗਏ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਰਾਤ 11:36 ਵਜੇ ਆਏ ਭੂਚਾਲ ਦਾ ਕੇਂਦਰ ਸਮੁੰਦਰ ’ਚ 60 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਇਹ ਖੇਤਰ ਉੱਤਰੀ ਜਾਪਾਨ ਦਾ ਹਿੱਸਾ ਹੈ, ਜੋ 2011 ਵਿਚ 9 ਦੀ ਸ਼ਿੱਦਤ ਵਾਲੇ ਭੂਚਾਲ ਅਤੇ ਸੁਨਾਮੀ ਕਾਰਨ ਤਬਾਹ ਹੋ ਗਿਆ ਸੀ।

Share