ਉੱਤਰੀ ਕੋਰੀਆ ਵੱਲੋਂ ਪ੍ਰਮਾਣੂ ਪ੍ਰੋਗਰਾਮ ਦੀ ਆਲੋਚਨਾ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਚਿਤਾਵਨੀ

897
Share

ਸਿਓਲ, 4 ਅਕਤੂਬਰ (ਪੰਜਾਬ ਮੇਲ)- ਉੱਤਰੀ ਕੋਰੀਆ ਨੇ ਐਤਵਾਰ ਨੂੰ ਬਿਆਨ ਜਾਰੀ ਕਰਕੇ ਉਸ ਦੇ ਪਰਮਾਣੂ ਪ੍ਰੋਗਰਾਮ ਦੀ ਆਲੋਚਨਾ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਨੂੰ ਚਿਤਾਵਨੀ ਦਿੱਤੀ। ਜ਼ਿਕਰਯੋਗ ਹੈ ਕਿ ਯੂ.ਐੱਨ.ਐੱਸ.ਸੀ. ਦੀ ਸ਼ੁੱਕਰਵਾਰ ਨੂੰ ਬੰਦ ਕਮਰੇ ’ਚ ਹੋਈ ਬੈਠਕ ’ਚ ਫਰਾਂਸ ਨੇ ਇਕ ਬਿਆਨ ਦਾ ਖਰੜਾ ਮੈਂਬਰ ਦੇਸ਼ਾਂ ਦੇ ਨਾਲ ਸਾਂਝਾ ਕੀਤਾ ਹੈ, ਜਿਸ ਵਿਚ ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੋਗਰਾਮ ’ਤੇ ਚਿੰਤਾ ਜਤਾਈ ਗਈ ਹੈ। ਇਸ ਦੇ ਨਾਲ ਹੀ ਉਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰਦੇ ਹੋਏ ਆਪਣੇ ਬੈਲਿਸਟਿਕ ਮਿਜ਼ਾਈਲ ਪ੍ਰੀਖਣ ’ਤੇ ਰੋਕ ਲਗਾਉਣ ਲਈ ਕਿਹਾ ਗਿਆ ਹੈ।¿;
ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਜੋ ਚੋਲ ਸੂ ਨੇ ਐਤਵਾਰ ਨੂੰ ਚਿਤਾਵਨੀ ਦਿੱਤੀ ਕਿ ‘ਸੁਰੱਖਿਆ ਪ੍ਰੀਸ਼ਦ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਸ ਦੀ ਪ੍ਰਭੂਸੱਤਾ ’ਚ ਘੇਰਨ ਦੀ ਕੋਸ਼ਿਸ਼ ਦੇ ਭਵਿੱਖ ਵਿਚ ਕੀ ਨਤੀਜੇ ਹੋਣਗੇ।’’ ਸਰਕਾਰੀ ਮੀਡੀਆ ’ਚ ਪ੍ਰਸਾਰਿਤ ਬਿਆਨ ਮੁਤਾਬਕ ਜੋ ਨੇ ਸੰਯੁਕਤ ਰਾਸ਼ਟਰ ਦੀ ਬੌਡੀ ’ਤੇ ਦੋਹਰਾ ਮਾਪਦੰਡ ਅਪਨਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਬੌਡੀ ਅਮਰੀਕਾ ਅਤੇ ਉਸ ਦੇ ਹਿੱਸੇਦਾਰਾਂ ਪ੍ਰਤੀ ਇਸੇ ਤਰ੍ਹਾਂ ਦੇ ਹਥਿਆਰ ਪ੍ਰੀਖਣ ’ਤੇ ਇਕ ਸਮਾਨ ਰੁਖ਼ ਨਹੀਂ ਅਪਨਾ ਰਿਹਾ ਹੈ।¿;
ਗੌਰਤਲਬ ਹੈ ਕਿ ਕਰੀਬ 6 ਮਹੀਨੇ ਤੱਕ ਸ਼ਾਂਤ ਰਹਿਣ ਦੇ ਬਾਅਦ ਉੱਤਰੀ ਕੋਰੀਆ ਨੇ ਸਤੰਬਰ ’ਚ ਮੁੜ ਤੋਂ ਨਵੀਂਆਂ ਵਿਕਸਿਤ ਪ੍ਰਮਾਣੂ ਮਿਜ਼ਾਈਲਾਂ ਦਾ ਪ੍ਰੀਖਣ ਸ਼ੁਰੂ ਕੀਤਾ, ਜੋ ਪ੍ਰਮਾਣੂ ਹਥਿਆਰ ਲਿਜਾਣ ’ਚ ਸਮਰੱਥ ਹਨ ਅਤੇ ਜਿਨ੍ਹਾਂ ਦੇ ਦਾਇਰੇ ਵਿਚ ਅਮਰੀਕਾ ਦੇ ਸਹਿਯੋਗੀ ਦੱਖਣੀ ਕੋਰੀਆ ਅਤੇ ਜਾਪਾਨ ਹਨ। ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨਾਲ ਸ਼ਰਤੀ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ। ਕੁਝ ਮਾਹਰਾਂ ਦਾ ਮੰਨਣਾ ਹੈ ਕਿ ਇਹ ਪੇਸ਼ਕਸ਼ ਸਿਓਲ ’ਤੇ ਦਬਾਅ ਪਾਉਣ ਦੀ ਕੋਸ਼ਿਸ਼ ਹੋ ਸਕਦੀ ਹੈ, ਤਾਂ ਜੋ ਉਹ ਅਮਰੀਕਾ ਨੂੰ ਉੱਤਰੀ ਕੋਰੀਆ ’ਤੇ ਆਰਥਿਕ ਪਾਬੰਦੀਆਂ ਨੂੰ ਸੌਖਾ ਕਰਨ ਲਈ ਕਹੇ।

Share